ਸਵਈਏ ਮਹਲੇ ਦੂਜੇ ਕੇ ੨ ਸਵੱਈਏ, ਦੂਜੀ ਪਾਤਿਸ਼ਾਹੀ ਦੀ ਉਪਮਾ ਵਿੱਚ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ ॥ ਮੁਬਾਰਕ ਹੈ ਉਹ ਸਿਰਜਣਹਾਰ, ਸੁਆਮੀ ਮਾਲਕ, ਜੋ ਸਾਰੇ ਕੰਮ ਕਰਨਾ ਨੂੰ ਸਰਬ ਸ਼ਕਤੀਵਾਨ ਹੈ। ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ ॥ ਮੁਬਾਰਕ ਹਨ ਸੱਚੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਤੇਰੇ ਮੱਥੇ ਉਤੇ ਆਪਣਾ ਹੱਥ ਰਖਿਆ ਹੈ, ਹੇ ਗੁਰੂ ਅੰਗਦ! ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥ ਜਦ ਗੁਰੂ ਨਾਨਕ ਨੇ ਤੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ, ਤਦ ਰੱਬੀ ਅੰਮ੍ਰਿਤ ਮੁਸਲਾਧਾਰ (ਛਜੀ) ਵਰਸਨਾ ਸ਼ੁਰੂ ਹੋ ਗਿਆ ਅਤੇ ਦੇਵਤੇ ਮਨੁਸ਼ ਇਲਾਹੀ ਏਲਚੀ ਅਤੇ ਰਿiੀ ਪ੍ਰਗਟ ਹੀ ਸੁੰਗਧਤ ਥੀ ਗਏ। ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ ॥ ਲਲਕਾਰ ਕੇ, ਤੂੰ ਦੁਖਦਾਈ ਮੌਤ ਨੂੰ ਮਾਰ ਸੁਟਿਆ ਭਟਕਦੇ ਹੋਏ ਮਨ ਨੂੰ ਰੋਕ ਲਿਆ ਅਤੇ ਪੰਜਾਂ ਭੁਤਨਿਆਂ ਨੂੰ ਕਾਬੂ ਕਰ, ਉਨ੍ਹਾਂ ਨੂੰ ਆਪਣੇ ਇਕ ਧਾਮ ਅੰਦਰ ਟਿਕਾ ਲਿਆ। ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ ॥ ਗੁਰੂ ਨਾਨਕ ਦੇ ਰਾਹੀਂ ਤੂੰ ਸੰਸਾਰ ਨੂੰ ਜਿੱਤ ਲਿਆ ਹੈ, ਤੂੰ ਸਮਾਨਤਾ ਦੀ ਖੇਡ ਖੇਡਦਾ ਹੈ ਅਤੇ ਆਪਦੀ ਅਡੋਲ ਪ੍ਰੀਤ ਦੇ ਪਰਵਾਹ ਨੂੰ ਸਰੂਪ ਰਹਿਤ ਸੁਆਮੀ ਅੰਦਰ ਜੋੜੀ ਰਖਦਾ ਹੈ। ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੧॥ ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ। ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ ਤਿਮਰ ਅਗ੍ਯ੍ਯਾਨ ਜਾਹਿ ਦਰਸ ਦੁਆਰ ॥ ਐਹੋ ਜੇਹੇ ਹਨ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦੇ ਨੇਤ੍ਰਾਂ ਦੀ ਆਬਿ-ਹਿਯਾਤ ਦੀ ਨਦੀ ਪਾਪਾਂ ਦੀ ਕਾਲਸ ਨੂੰ ਧੋ ਸੁਟਦੀ ਹੈ ਅਤੇ ਜਿਨ੍ਹਾਂ ਦੇ ਬੂਹੇ ਦੇ ਦਰਸ਼ਨ ਬੇਸਮਝੀ ਦਾ ਅਨ੍ਹੇਰਾ ਦੂਰ ਕਰ ਦੇਦਾਂ ਹੈ। ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ ॥ ਉਹ ਜਿਹੜੇ ਸ਼੍ਰੇਸ਼ਟ ਨਾਮ ਦਾ ਸਿਮਰਨ ਕਰਦੇ ਹਨ, ਜੋ ਕਿ ਸਖਤ ਤੇ ਔਖਾ ਕੰਮ ਹੈ, ਉਹ ਪੁਰਸ਼ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਅਤੇ ਪਾਪਾਂ ਦੇ ਬੋਝ ਤੋਂ ਖਲਾਸੀ ਪਾ ਜਾਂਦੇ ਹਨ। ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ ਨਿੰਮਰੀ ਭੂਤ ਸਦੀਵ ਪਰਮ ਪਿਆਰਿ ॥ ਹੇ ਗੁਰੂ ਅੰਗਦ! ਸਚੀ ਦੈਵੀ ਅਤੇ ਸ਼੍ਰੇਸ਼ਟ ਹੈ ਤੇਰੀ ਸੁਹਬਤ। ਤੂੰ ਗੁਰਾਂ ਦੇ ਸਿਮਰਨ ਅੰਦਰ, ਜਾਗਦਾ ਰਹਿੰਦਾ ਹੈ, ਨਿਮ੍ਰਤਾ ਦਾ ਨਚੋੜ ਹੈ ਅਤੇ ਪ੍ਰਭੂ ਦੇ ਮਹਾਨ ਪ੍ਰੇਮ ਨਾਲ ਹੇਮਸ਼ਾਂ ਹੀ ਰੰਗਿਆ ਹੋਇਆ ਹੈ। ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੨॥ ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ। ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰੁ ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ ॥ ਤੂੰ ਪੱਕੀ ਤਰ੍ਹਾਂ ਉਸ ਬੇਅੰਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਪਵਿੱਤਰ ਹੈ ਜਿਸ ਦਾ ਵਿਸਥਾਰ ਅਤੇ ਜੋ ਅਭਿਆਸੀਆਂ, ਪਵਿੱਤਰ ਪੁਰਸ਼ਾ ਨੇਕ-ਬੰਦਿਆਂ ਅਤੇ ਸਾਰੇ ਜੀਵਾਂ ਦਾ ਆਸਰਾ ਹੈ। ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ ॥ ਤੂੰ ਜਨਕ ਪਾਤਿਸ਼ਾਹ ਦਾ ਅਵਤਾਰ ਹੈ, ਸ਼੍ਰੇਸ਼ਟ ਹੈ ਤੇਰੀ ਬਾਣੀ ਦੀ ਸੋਚ-ਵਿਚਾਰ ਇਸ ਆਲਮ ਅੰਦਰ। ਤੂੰ ਇਸ ਜਹਾਨ ਵਿੱਚ ਪਾਣੀ ਅੰਦਰ ਕੰਵਲ ਦੀ ਨਿਆਈ ਵਿਚਰਦਾ ਹੈ। ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ ਲਿਵ ਤਾਰ ॥ ਸਵਰਗੀ ਬਿਰਛ ਦੀ ਮਾਨੰਦ ਤੂੰ ਜਗਤ ਦੀਆਂ ਬੀਮਾਰੀਆਂ ਨੂੰ ਨਸ਼ਟ ਅਤੇ ਦੁਖੜਿਆਂ ਨੂੰ ਦੁਰ ਕਰ ਦਿੰਦਾ ਹੈ। ਤਿੰਨਾਂ ਹਾਲਤਾਂ ਵਾਲੇ ਮੇਰੇ ਮਨ ਦੀ ਬਿਰਤੀ ਕੇਵਲ ਤੇਰੇ ਹੀ ਪ੍ਰੇਮ ਅੰਦਰ ਜੁੜੀ ਹੋਈ ਹੈ। ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੩॥ ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ। ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ ॥ ਤੈਨੂੰ ਪੈਗੰਬਰ ਨਾਨਕ ਨੇ ਪ੍ਰਭਤਾ ਪ੍ਰਦਾਨ ਕੀਤੀ ਸੀ ਅਤੇ ਤੂੰ ਪਰਧਾਨ ਗੁਰਾਂ ਦੀ ਟਹਿਲ ਕਮਾਈ ਸੀ, ਜਿਨ੍ਹਾਂ ਨੇ ਆਪਣੇ ਮਨ ਸਰਪ ਹੈ ਕਾਬੂ ਕਰ, ਪਰਮ-ਉਚੀ ਅਵਸਥਾ ਵਿੱਚ ਪਹੁੰਚ ਗਏ। ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ ॥ ਤੇਰਾ ਦਰਸ਼ਨ, ਹੇ ਗੁਰੂ ਅੰਗਦ! ਸਾਈਂ ਹਰੀ ਦੇ ਦਰਸ਼ਨ ਵਰਗਾ ਹੈ, ਤੇਰੀ ਜਿੰਦੜੀ ਸਰਬ-ਗਿਆਤਾ ਹੈ ਅਤੇ ਤੂੰ ਪ੍ਰਨਾਣੀਕ ਗੁਰਾਂ ਦੀ ਆਰਾਮ ਦਸ਼ਾ ਨੂੰ ਜਾਣਦਾ ਹੈ। ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ ॥ ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਦੇ ਨੇਤ੍ਰ ਮਾਲਕ ਦੇ ਅਹਿੱਲ ਮੰਦਰ ਨੂੰ ਵੇਖਦੇ ਹਨ, ਜਿਨ੍ਹਾਂ ਦੀ ਪਵਿੱਤਰ ਅਕਲ ਸ਼੍ਰੇਸ਼ਟ ਟਿਕਾਣੇ ਨਾਲ ਜੁੜੀ ਹੋਈ ਹੈ ਅਤੇ ਜਿਨ੍ਹਾਂ ਨੇ ਨਿੰਮਰਤਾ ਦੀ ਸੰਜੋਅ ਪਹਿਨ ਕੇ ਮਾਇਆ ਨੂੰ ਮਾਰ ਲਿਆ ਹੈ। ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੪॥ ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ। ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ ॥ ਆਪਣੀ ਨਜ਼ਰ ਧਾਰ ਕੇ ਤੂੰ ਅਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ, ਪਾਪਾਂ ਨੂੰ ਸਾੜ ਸੁਟਦਾ ਹੈ ਤੇ ਕਸਮਲਾਂ ਨੂੰ ਨਾਸ ਕਰ ਦਿੰਦਾ ਹੈ। ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥ ਤੂੰ ਪ੍ਰਭੂ ਦਾ ਯੋਧਾ ਹੈ, ਜੋ ਮਿਥਨ-ਹੁਲਾਸ ਅਤੇ ਗੁੱਸੇ ਨੂੰ ਨਾਸ ਕਰਨ ਲਈ ਬਲਵਾਨ ਹੈ। ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥ ਤੂੰ ਲਾਲਚ ਤੇ ਸੰਸਾਰੀ ਮਮਤਾ ਨੂੰ ਕਾਬੂ ਕਰ ਲਿਆ ਹੈ ਅਤੇ ਤੂੰ ਆਪਣੀ ਪਨਾਹ ਲੈਣ ਵਾਲਿਆਂ ਨੂੰ ਪਾਲਦਾ-ਪੋਸਦਾ ਹੈ। ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ॥ ਤੂੰ ਰੂਹਾਨੀ ਪ੍ਰੀਤ ਨੂੰ ਇਕੱਤਰ ਕਰਦਾ ਹੈ ਅਤੇ ਤੇਰੀ ਬਾਣੀ ਆਬਿ-ਹਿਯਾਂਤ ਢਾਲਣ ਵਾਲੀ ਇਕ ਮਸ਼ੀਨ ਹੈ। ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ ॥ ਤੂੰ ਕਲਜੁਗ ਦਾ ਟਿਕਿਆ ਹੋਇਆ ਸੱਚਾ ਗੁਰੂ ਹੈ ਕਲਜੁਗ ਦਾ ਸੱਚਾ ਗੁਰੂ ਹੈ। ਜੋ ਕੋਈ ਭੀ ਤੇਰੇ ਨਾਲ ਜੁੜ ਜਾਂਦਾ ਹੈ, ਹੇ ਸੱਚੇ ਗੁਰੂ! ਉਹ ਪਾਰ ਉਤਰ ਜਾਂਦਾ ਹੈ। ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ ॥੫॥ ਫੇਰੂ ਦਾ ਸ਼ੇਰ ਵਰਗਾ ਪੁਤ੍ਰ ਲਹਿਣਾ, ਸੰਸਾਰ ਦਾ ਗੁਰੂ ਹੈ ਅਤੇ ਮੀਰੀ ਅਤੇ ਪੀਰੀ ਦੀਆਂ ਸ਼ਕਤੀਆਂ ਮਾਣਦਾ ਹੈ। copyright GurbaniShare.com all right reserved. Email |