Page 1392

ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥
ਤੇਰੀ ਬੁਧੀ ਹਮੇਸ਼ਾਂ ਹੀ ਪ੍ਰਭੂ ਦੀ ਪ੍ਰੀਤ ਅੰਦਰ ਵਸਦੀ ਹੈ ਅਤੇ ਤੂੰ ਆਪਣੀਆਂ ਇੰਦ੍ਰੀਆਂ ਨੂੰ ਆਪਣੀ ਮਰਜੀ ਅਨੁਸਾਰ ਜੋੜਦਾ (ਚਾਰਦਾ) ਹੈ।

ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ ॥
ਪਵਿੱਤਰ ਹਨ ਤੇਰੇ ਖਿਆਲ ਅਤੇ ਫਲ ਨਾਲ ਭਰੇ ਹੋਏ ਬਿਰਛ ਦੀ ਮਾਨੰਦ ਤੂੰ ਨਿਮਰਤਾ ਅੰਦਰ ਨਿਉਂਦਾ ਹੈ ਅਤੇ ਫਲਦਾਰ ਹੋਣ ਦਾ ਦੁਖ ਸਹਾਰਦਾ ਹੈ।

ਇਹੈ ਤਤੁ ਜਾਣਿਓ ਸਰਬ ਗਤਿ ਅਲਖੁ ਬਿਡਾਣੀ ॥
ਤੂੰ ਇਸ ਅਸਲੀਅਤ ਨੂੰ ਅਨੁਭਵ ਕਰਦਾ ਹੈ ਕਿ ਅਦ੍ਰਿਸ਼ਟ ਅਤੇ ਅਦਭੁਤ ਹੈ ਸਰਬ-ਵਿਆਪਕ ਸੁਆਮੀ।

ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ ॥
ਗੁਰਬਾਣੀ ਦੀਆਂ ਸੁਧਾ ਸਰੂਪ ਅਤੇ ਸੁੰਦਰ ਸੁਆਵਾਂ ਨਾਲ ਤੂੰ ਪ੍ਰਾਣੀਆਂ ਨੂੰ ਸੁਤੇ ਸਿਧ ਹੀ ਸਿੰਚਰ ਦਿੱਤਾ ਹੈ।

ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ ॥
ਤੂੰ ਮਕਬੂਲ ਗੁਰਾਂ ਦਾ ਦਰਜਾ ਪਰਾਪਤ ਕਰ ਲਿਆ ਹੈ ਅਤੇ ਸੱਚ ਤੋਂ ਸੰਤੁਸ਼ਟਤਾ ਨੂੰ ਗ੍ਰਹਿਨ ਕਰ ਲਿਆ ਹੈ।

ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ ॥੬॥
ਕਲਸਹਾਰ ਪੁਕਾਰਦਾ ਹੈ, ਜਿਸ ਕਿਸੇ ਨੂੰ ਲਹਿਣੇ ਦਾ ਦੀਦਾਰ ਪਰਾਪਤ ਹੋ ਜਾਂਦਾ ਹੈ, ਉਹ ਆਪਣੇ ਹਰੀ ਨੂੰ ਮਿਲ ਪੈਦਾ ਹੈ।

ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ ॥
ਮੇਰੇ ਚਿੱਤ ਵਿੱਚ ਯਕੀਨ ਹੈ ਅਤੇ ਪੈਗੰਬਰ ਨਾਨਕ ਨੇ ਤੈਨੂੰ ਡੂੰਘੇ ਪ੍ਰਭੂ ਦੀ ਪਹੁੰਚ ਪਰਦਾਨ ਕੀਤੀ ਹੈ।

ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ ॥
ਪਾਪਾਂ ਦੀ ਪ੍ਰਾਣ-ਨਾਸਕ ਜ਼ਹਿਰ ਤੇਰੀ ਦੇਹ ਤੋਂ ਦੌੜ ਗਈ ਹੈ ਅਤੇ ਤੂੰ ਆਪਣੇ ਅੰਦਰੋ ਹੀ ਨਾਮ-ਅੰਮ੍ਰਿਤ ਪਾਨ ਕਰਦਾ ਹੈ।

ਰਿਦਿ ਬਿਗਾਸੁ ਜਾਗਿਓ ਅਲਖਿ ਕਲ ਧਰੀ ਜੁਗੰਤਰਿ ॥
ਜਿਸ ਅਦ੍ਰਿਸ਼ਟ ਪ੍ਰਭੂ ਨੇ ਆਪਣੀ ਸ਼ਕਤੀ ਸਾਰਿਆਂ ਯੁਗਾਂ ਅੰਦਰ ਰਖੀ ਹੈ, ਉਸ ਦਾ ਪ੍ਰਕਾਸ਼ ਉਸ ਦੇ ਹਿਰਦੇ ਅੰਦਰ ਪ੍ਰਗਟ ਥੀ ਗਿਆ ਹੈ।

ਸਤਿਗੁਰੁ ਸਹਜ ਸਮਾਧਿ ਰਵਿਓ ਸਾਮਾਨਿ ਨਿਰੰਤਰਿ ॥
ਤੂੰ ਹੇ ਸੱਚੇ ਗੁਰਦੇਵ! ਉਸ ਦੀ ਅਡੋਲ ਤਾੜੀ ਅੰਦਰ ਲੀਨ ਹੋਇਆ ਹੋਇਆ ਹੈ, ਜੋ ਸਾਰਿਆ ਅੰਦਰ ਇਕ ਰਸ ਰਮਿਆ ਹੋਇਆ ਹੈ।

ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤ੍ਰਸਨ ॥
ਤੂੰ ਖੁਲ੍ਹੇ ਦਿਲ ਵਾਲਾ ਅਤੇ ਗਰੀਬੀ ਨਾਸ ਕਰਨਹਾਰ ਹੈ, ਜਿਸ ਨੂੰ ਵੇਖ ਪਾਪ ਭੈ-ਭੀਤ ਹੋ ਵੰਞਦੇ ਹਨ।

ਸਦ ਰੰਗਿ ਸਹਜਿ ਕਲੁ ਉਚਰੈ ਜਸੁ ਜੰਪਉ ਲਹਣੇ ਰਸਨ ॥੭॥
ਕਲਸਹਾਰ ਆਖਦਾ ਹੈ, ਆਪਣੀ ਜੀਭ ਨਾਲ ਮੈਂ ਸੁਤੇ ਸਿਧ ਹੀ ਲਹਿਣੇ ਦੀ ਕੀਰਤੀ ਪਿਆਰ ਨਾਲ ਸਦੀਵ ਹੀ ਉਚਾਰਨ ਕਰਦਾ ਹਾਂ।

ਨਾਮੁ ਅਵਖਧੁ ਨਾਮੁ ਆਧਾਰੁ ਅਰੁ ਨਾਮੁ ਸਮਾਧਿ ਸੁਖੁ ਸਦਾ ਨਾਮ ਨੀਸਾਣੁ ਸੋਹੈ ॥
ਨਾਮ ਤੇਰੀ ਦਵਾਈ ਹੈ, ਨਾਮ ਤੇਰਾ ਆਸਰਾ, ਨਾਮ ਹੀ ਤੇਰਾ ਸਮਾਧੀ ਦਾ ਆਰਾਮ ਅਤੇ ਪ੍ਰਭੂ ਦੇ ਨਾਮ ਦੀ ਮੋਹਰ ਹੀ ਤੈਨੂੰ ਹਮੇਸ਼ਾਂ ਸ਼ਸ਼ੋਭਤ ਕਰਦੀ ਹੈ।

ਰੰਗਿ ਰਤੌ ਨਾਮ ਸਿਉ ਕਲ ਨਾਮੁ ਸੁਰਿ ਨਰਹ ਬੋਹੈ ॥
ਤੂੰ ਪ੍ਰਭੂ ਦੇ ਨਾਮ ਦੇ ਪਿਆਰ ਨਾਲ ਰੰਗਿਆ ਹੋਇਆ ਹੈ ਅਤੇ ਸੁੰਦਰ ਨਾਮ ਦੇਵਤਿਆਂ ਅਤੇ ਮਨੁਸ਼ਾਂ ਨੂੰ ਸੁੰਗਧਤ ਕਰ ਦਿੰਦਾ ਹੈ।

ਨਾਮ ਪਰਸੁ ਜਿਨਿ ਪਾਇਓ ਸਤੁ ਪ੍ਰਗਟਿਓ ਰਵਿ ਲੋਇ ॥
ਜੋ ਕੋਈ ਨਾਮ ਦੇ ਪਾਰਸ ਨੂੰ ਪਾ ਲੈਂਦਾ ਹੈ, ਉਹ ਸੱਚ ਦਾ ਸਰੂਪ ਥੀ ਵੰਞਦਾ ਹੈ ਅਤੇ ਉਸ ਦੀ ਪ੍ਰਭਤਾ ਦਾ ਸੂਰਜ ਸੰਸਾਰ ਅੰਦਰ ਚਮਕਦਾ ਹੈ।

ਦਰਸਨਿ ਪਰਸਿਐ ਗੁਰੂ ਕੈ ਅਠਸਠਿ ਮਜਨੁ ਹੋਇ ॥੮॥
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਇਨਸਾਨ ਅਠਾਹਟ ਤੀਰਥਾਂ ਦੇ ਇਸ਼ਨਾਨ ਦੇ ਫਲ ਨੂੰ ਪਾ ਲੈਂਦਾ ਹੈ।

ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥
ਹੇ ਗੁਰਦੇਵ! ਸੱਚਾ ਨਾਮ ਤੇਰਾ ਧਰਮ ਅਸਥਾਨ ਹੈ, ਸੱਚਾ ਨਾਮ ਤੇਰਾ ਮਜਨ ਅਤੇ ਅਹਾਰ ਹੈ, ਸੱਚੇ ਨਾਮ ਨੂੰ ਤੂੰ ਪਿਆਰ ਕਰਦਾ ਹੈ ਅਤੇ ਹਮੇਸ਼ਾਂ ਸੱਚੇ ਨਾਮ ਨੂੰ ਉਚਾਰਨ ਕਰਨ ਦੁਆਰਾ ਤੂੰ ਸ਼ਸ਼ੋਭਤ ਹੁੰਦਾ ਹੈ।

ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥
ਗੁਰਾਂ ਦੇ ਉਪਦੇਸ਼ ਦੁਆਰਾ, ਤੰੇਨੂੰ ਸੱਚਾ ਨਾਮ ਪਰਾਪਤ ਹੋਇਆ ਹੈ ਅਤੇ ਸੱਚਾ ਨਾਮ ਦੀ ਸਤਿਸੰਗਤ ਨੂੰ ਸੁੰਗਧਤ ਕਰਦਾ ਹੈ।

ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥
ਕਵੀ ਜਨ, ਕਲਸਹਾਰ ਉਸ ਦੀ ਉਸਤਤੀ ਵਰਣਨ ਕਰਦਾ ਹੈ, ਸੱਚਾ ਨਾਮ ਜਿਸ ਦਾ ਸਵੈ-ਜਬਤ ਅਤੇ ਸੱਚਾ ਨਾਮ ਹੀ ਉਪਹਾਸਸ।

ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਮਨੁਸ਼ੀ ਜੀਵ ਨਿਸਚਿਤ ਹੀ ਪ੍ਰਵਾਰਾਣੀਕ ਥੀ ਵੰਞਦਾ ਹੈ।

ਅਮਿਅ ਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ ॥
ਜਿਸ ਉਤੇ ਤੂੰ ਆਪਦੀ ਸ਼ੇਸ਼ਟ ਅਤੇ ਅੰਮ੍ਰਿਤਮਈ ਨਜਰ ਧਾਰਦਾ ਹੈ, ਤੂੰ ਉਸ ਦੇ ਸਾਰੇ ਗੁਨਾਹ ਕਸਮਲ ਅਤੇ ਮਲੀਣਤਾ ਦੂਰ ਕਰ ਦਿੰਦਾ ਹੈ।

ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ ॥
ਭੋਗ-ਬਿਲਾਸ, ਗੁੱਸਾ, ਲਾਲਚ ਅਤੇ ਸੰਸਾਰੀ ਮਮਤਾ, ਇਨ੍ਹਾਂ ਸਾਰਿਆਂ ਬਲਵਾਨ ਮਨੋ-ਭਾਵਨਾਵਾਂ ਨੂੰ ਤੂੰ ਕਾਬੂ ਕੀਤਾ ਹੋਇਆ ਹੈ।

ਸਦਾ ਸੁਖੁ ਮਨਿ ਵਸੈ ਦੁਖੁ ਸੰਸਾਰਹ ਖੋਵੈ ॥
ਆਰਾਮ ਹਮੇਸ਼ਾਂ ਹੀ ਤੇਰੇ ਚਿੱਤ ਅੰਦਰ ਵਸਦਾ ਹੈ ਅਤੇ ਤੂੰ ਦੁਨੀਆ ਦੀ ਪੀੜ ਦੂਰ ਕਰ ਦਿੰਦਾ ਹੈ।

ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ ॥
ਗੁਰੂ ਜੀ ਨੌ ਖਜਾਨਿਆਂ ਦੇ ਦਰਿਆ ਹਨ ਅਤੇ ਸਾਡਿਆਂ ਜਨਮਾਂ ਜਨਮਾਂ ਦੇ ਪਾਪਾਂ ਦੀ ਕਾਲਖ ਨੂੰ ਧੋ ਦਿੰਦੇ ਹਨ।

ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥
ਟੱਲ ਆਖਦਾ ਹੈ, ਇਸ ਲਈ, ਦਿਹੂੰ ਅਤੇ ਰੈਣ, ਤੂੰ ਸੁਤੇ ਸਿਧ ਹੀ, ਆਪਣੇ ਗੁਰਾਂ ਦੀ ਟਹਿਲ ਕਮਾਂ।

ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥੧੦॥
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।

ਸਵਈਏ ਮਹਲੇ ਤੀਜੇ ਕੇ ੩
ਸਵਈਏ, ਤੀਜੀ ਪਾਤਿਸ਼ਾਹੀਦੀ ਉਸਤਤੀ ਵਿੱਚ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ ॥
ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਦਾ ਇਕ ਨਾਮ ਜਗਤ ਅੰਦਰ ਛਲਿਆ ਜਾਣ ਵਾਲਾ ਨਹੀਂ।

ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ ॥
ਤੂੰ ਕੇਵਲ ਉਸ ਦੇ ਪਰਮ ਸ਼੍ਰੇਸ਼ਟ ਨਾਮ ਦਾ ਆਰਾਧਨ ਕਰ, ਜਿਸ ਨੇ ਆਪਣੇ ਅਨੁਰਾਗੀਆਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।

ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ ॥
ਉਸ ਨਾਮ ਦੇ ਰਸੀਏ, ਗੁਰੂ ਨਾਨਕ ਨੇ ਲਹਿਣੇ ਨੂੰ ਗੁਰੂ ਅਸਥਾਪਨ ਕੀਤਾ, ਜਿਸ ਨੂੰ ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ।

ਕਵਿ ਜਨ ਕਲ੍ਯ੍ਯ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ ॥
ਕਵੀ ਪੁਰਸ਼, ਕਲ, ਆਖਦਾ ਹੈ ਕਿ ਸ਼੍ਰੇਸ਼ਟ ਮਤ ਵਾਲੇ ਸੰਤ ਅਮਰਦਾਸ ਜੀ ਦੀ ਪ੍ਰਭਤਾ ਸਾਰੇ ਸੰਸਾਰ ਅੰਦਰ ਫੈਲੀ ਹੋਈ ਹੈ।

ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥
ਤੇਰੀ ਮਹਿਮਾ ਜਗਤ ਅੰਦਰ ਸੂਰਜ ਦੀਆਂ ਸ਼ੁਆਵਾਂ ਅਤੇ ਮੌਅਸਰੀ ਬਿਰਛ ਦੀਆਂ ਟਹਿਣੀਆਂ ਦੀ ਸੁੰਗਧੀ ਦੀ ਮਾਨੰਦ ਉਜਾਗਰ ਹੈ।

ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈ ਕਾਰੁ ਜਪੰਥਿ ਨਰਾ ॥
ਸ਼ਮਾਲਾ, ਜਨੂਬ, ਮਸ਼ਰਕ ਅਤੇ ਮਗਰਬ ਅੰਦਰ ਲੋਕ ਤੇਰੀ ਜਿੱਤ ਦੇ ਨਾਅਰੇ ਲਾਉਂਦੇ ਹਨ।

copyright GurbaniShare.com all right reserved. Email