ਤਾਰ੍ਯ੍ਯਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀਅਉ ਸਮਰਥੁ ॥ ਇਸ ਨੂੰ ਨਾਮ-ਸੁਧਾਰਸ ਬਖਸ਼ ਕੇ, ਸਰਬ ਸ਼ਕਤੀਵਾਨ ਗੁਰਾਂ ਨੇ ਮਾਇਆ ਦੀ ਸ਼ਰਾਬ ਨਾਲ ਮਤਵਾਲੀ ਹੋਈ ਹੋਈ ਦੁਨੀਆਂ ਦਾ ਪਾਰ ਊਤਾਰਾ ਕਰ ਦਿਤਾ ਹੈ। ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ ॥ ਬਹੁੜੇ, ਉਪਮਾਯੋਗ ਗੁਰਾਂ ਨੂੰ ਹਮੇਸ਼ਾਂ ਲਈ ਆਰਾਮ ਅਤੇ ਧਨ ਸੰਪਦਾ ਦੀ ਦਾਤ ਮਿਲੀ ਹੋਈ ਹੈ, ਇਕਬਾਲ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦਾ ਸਾਥ ਨਹੀਂ ਛੱਡਦੀਆਂ। ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥ ਵੱਡੀ ਹੈ ਬਖਸ਼ਸ਼ ਗੁਰਾਂ ਦੀ ਅਤੇ ਉਨ੍ਹਾਂ ਨੂੰ ਮਹਾਨ ਵੱਡੀ ਤਾਕਤ ਦੀ ਦਾਤ ਮਿਲੀ ਹੋਈ ਹੈ। ਗੋਲਾ ਦਾਸ, ਭਟ, ਇਹ ਸਾਰ ਤੱਤ ਊਚਾਰਨ ਕਰਦਾ ਹੈ। ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥ ਉਹ ਤਦ ਕਿਸ ਦੀ ਮੁਛੰਦਗੀ ਧਰਾਵੇ, ਜਿਸਦੇ ਸਿਰ ਊਤੇ ਗੁਰਾਂ ਨੇ ਆਪਣਾ ਹੱਥ ਰਖਿਆ ਹੈ? ਤੀਨਿ ਭਵਨ ਭਰਪੂਰਿ ਰਹਿਓ ਸੋਈ ॥ ਉਹ ਸੁਆਮੀ, ਤਿੰਨਾਂ ਹੀ ਜਹਾਨਾ ਅੰਦਰ ਪਰੀਪੂਰਨ ਹੋ ਰਿਹਾ ਹੈ, ਅਪਨ ਸਰਸੁ ਕੀਅਉ ਨ ਜਗਤ ਕੋਈ ॥ ਆਪਣੇ ਬਰਾਬਰ ਦਾ ਉਸਨੇ ਹੋਰ ਕੋਈ ਇਸ ਜਗ ਵਿੱਚ ਨਹੀਂ ਰਚਿਆ। ਆਪੁਨ ਆਪੁ ਆਪ ਹੀ ਉਪਾਯਉ ॥ ਆਪਣਾ ਆਪ, ਉਸ ਨੇ ਆਪੇ ਹੀ ਰਚਿਆ ਹੈ। ਸੁਰਿ ਨਰ ਅਸੁਰ ਅੰਤੁ ਨਹੀ ਪਾਯਉ ॥ ਦੇਵਤੇ, ਪ੍ਰਾਣੀ ਅਤੇ ਰਾਖਸ਼ ਉਸ ਦੇ ਓੜਕ ਨੂੰ ਨਹੀਂ ਜਾਣਦੇ। ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ ॥ ਉਸ ਦੇ ਅਖੀਰ ਨੂੰ ਦੇਵਤੇ, ਇਨਸਾਨ ਅਤੇ ਭੂਤ ਪ੍ਰੇਤ ਨਹੀਂ ਪਾ ਸਕਦੇ। ਦੇਵਾਂ ਦੇ ਦਾਸ ਅਤੇ ਸਵਰਗੀ ਗਵੱਈਏ ਉਸ ਨੂੰ ਖੋਜਦੇ ਭਾਲਦੇ ਫਿਰਦੇ ਹਨ। ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ ॥ ਅਮਰ, ਅਹਿੱਲ, ਅਜਨਮਾਂ, ਸਵੈ-ਪ੍ਰਕਾਸ਼ਵਾਨ ਤੇ ਸ਼੍ਰੇਸ਼ਟ ਪੁਰਸ਼ ਦੁਰੇਡਿਆਂ ਤੋਂ ਭੀ ਪਰਮ ਦੁਰੇਡੇ ਹੈ। ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧ੍ਯ੍ਯਾਇਯਉ ॥ ਸਮੂਹ ਜੀਵ, ਆਪਣੇ ਚਿੱਤ ਅੰਦਰ ਉਸ ਸੁਆਮੀ ਦਾ ਸਿਮਰਨ ਕਰਦੇ ਹਨ, ਜੋ ਹੇਤੂਆਂ ਦਾ ਹੇਤੂ ਤੇ ਸਦੀਵ ਹੀ ਸਰਬ-ਸ਼ਕਤੀਵਾਨ ਹੈ। ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੧॥ ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਾ ਲਿਆ ਹੈ। ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ ॥ ਗੁਰੂ ਨਾਨਕ ਦੇਵ, ਸੱਚੇ ਗੁਰਾਂ ਨੇ ਇਕ ਚਿੱਤ ਨਾਲ ਆਪਣੇ ਸੁਆਮੀ ਦਾ ਸਿਮਰਨ ਕੀਤਾ ਅਤੇ ਆਪਣੀ ਦੇਹ ਆਤਮਾ ਅਤੇ ਦੌਲਤ ਉਸ ਦੇ ਸਮਰਪਨ ਕਰ ਦਿੱਤੇ। ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗ੍ਯ੍ਯਾਨਿ ਰਸਿ ਰਸ੍ਯ੍ਯਉ ਹੀਅਉ ॥ ਤਦ ਬੇਅੰਤ ਪ੍ਰਭੂ ਨੇ ਆਪਣੇ ਨਿਜ ਦੇ ਸਰੂਪ ਨੂੰ ਗੁਰੂ ਅੰਗਦ ਅੰਦਰ ਟਿਕਾ ਦਿਤਾ ਅਤੇ ਉਨ੍ਹਾਂ ਨੇ ਆਪਣੇ ਹਿਰਦੇ ਅੰਦਰ, ਉਸ ਦੇ ਬੇਥਾਹ ਗਿਆਨ ਦੇ ਅੰਮ੍ਰਿਤ ਦਾ ਅਨੰਦ ਮਾਣਿਆ। ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯ੍ਯਾਇਯਉ ॥ ਸਿਰਜਣਹਾਰ ਦਾ ਸਿਮਰਨ ਤੇ ਸਨਾ ਕਰਨ ਦੁਆਰਾ, ਗੁਰੂ ਅਮਰਦਾਸ ਨੇ ਵਾਹਿਗੁਰੂ ਨੂੰ ਆਪਣੀ ਮਰਜੀ ਦੇ ਅਘੀਨ ਕਰ ਲਿਆ। ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੨॥ ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਈਸ਼ਵਰੀ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ। ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ ॥ ਨਾਰਦ, ਧਰੂ, ਪ੍ਰਹਿਲਾਦ ਅਤੇ ਸੁਦਾਮਾ ਪਿਛਲੇ ਸਮੇ ਦੇ ਵਾਹਿਗੁਰੂ ਦੇ ਸੰਤ ਗਿਣੇ ਜਾਂਦੇ ਹਨ। ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥ ਅੰਬਰੀਕ, ਜੈਦੇਵ ਤ੍ਰਿਲੋਚਨ, ਨਾਮਦੇਵ ਅਤੇ ਕਬੀਰ ਭੀ ਉਸ ਦੇ ਸੰਤ ਆਖੇ ਜਾਂਦੇ ਹਨ। ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ ॥ ਉਹ ਕਲਜੁਗ ਅੰਦਰ ਪੈਦਾ ਹੋਏ ਸਨ ਅਤੇ ਉਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਉਤੇ ਫੈਲ ਗਈ ਸੀ। ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੩॥ ਤੇਰੀ ਫਤਹ ਸਾਰੇ ਸੰਸਾਰ ਅੰਦਰ ਗੂੰਜ ਰਹੀ ਹੈ। ਤੈਨੂੰ ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਰਾਪਤ ਹੋ ਗਿਆ ਹੈ। ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥ ਜੋ ਇਨਸਾਨ, ਆਪਣੇ ਸਮੂਹ ਮਨ ਨਾਲ ਤੈਡਾ ਆਰਾਧਨ ਕਰਦੇ ਹਨ, ਉਨ੍ਹਾਂ ਦੀ ਸ਼ਹਿਵਤ ਅਤੇ ਗੱਸਾ ਨਾਸ ਹੋ ਜਾਂਦੇ ਹਨ। ਬਾਚਾ ਕਰਿ ਸਿਮਰੰਤ ਤੁਝੈ ਤਿਨ੍ਹ੍ਹ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ ॥ ਜੋ ਆਪਣੇ ਬਚਨਾਂ ਦੁਆਰਾ, ਤੈਡਾ ਚਿੰਤਨ ਕਰਦੇ ਹਨ ਉਹ ਇਕ ਮੁਹਤ ਵਿੱਚ ਕਸ਼ਟ ਅਤੇ ਕੰਗਾਲਤਾ ਤੋਂ ਖਲਾਸੀ ਪਾ ਜਾਂਦੇ ਹਨ। ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਯ੍ਯ ਭਟ ਜਸੁ ਗਾਇਯਉ ॥ ਜਿਨ੍ਹਾਂ ਉੱਤੇ ਤੂੰ ਮਿਹਰ ਧਾਰਦਾ ਹੈ, ਹੇ ਗੁਰਦੇਵ! ਉਹ ਤੇਰਾ ਦਰਸ਼ਨ ਦੇਖ ਕੇ ਰਸਾਇਣ ਦੀ ਮਾਨੰਦ ਥੀ ਵੰਞਦੇ ਹਨ। ਬਲ, ਭੱਟ, ਤੇਰੀਆਂ ਸਿਫਤਾਂ ਗਾਹਿਨ ਕਰਦਾ ਹੈ। ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੪॥ ਤੈਡੀ ਫਤਹ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਾ ਲਿਆ ਹੈ। ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ॥ ਜੋ ਕੋਈ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਉਸ ਦੀਆਂ ਅੱਖਾਂ ਦਾ ਅਨ੍ਹੇਰਾ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ। ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ॥ ਜੋ ਕੋਈ ਆਪਣੇ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਰੱਬ ਦਾ ਨਾਮ ਰੋਜ਼-ਬ-ਰੋਜ਼ ਉਸ ਦੇ ਮਨ ਵਿੱਚ ਰਮੀ ਜਾਂਦਾ ਹੈ। ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ॥ ਜੋ ਕੋਈ ਸੱਚੇ ਗੁਰਾਂ ਦਾ ਚਿੰਤਨ ਕਰਦਾ ਹੈ, ਉਸ ਦੇ ਮਨ ਦੀ ਅੱਗ ਬੁਝ ਜਾਂਦੀ ਹੈ। ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ॥ ਜੋ ਕੋਈ ਸੱਚੇ ਗੁਰਾਂ ਦਾ ਚਿਤਨ ਕਰਦਾ ਹੈ, ਉਹ ਦੌਲਤ, ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਲੇ ਪਾ ਲੈਂਦਾ ਹੈ। ਸੋਈ ਰਾਮਦਾਸੁ ਗੁਰੁ ਬਲ੍ਯ੍ਯ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥ ਇਹੋ ਜਹੇ ਗੁਰੂ ਰਾਮਦਾਸ ਜੀ ਹਨ, ਬਲ ਭੱਟ ਕਹਿੰਦਾ ਹੈ, ਸਾਧ-ਸੰਗਤ ਨਾਲ ਜੁੜ ਕੇ ਤੂੰ ਉਨ੍ਹਾਂ ਨੂੰ ਮੁਬਾਰਕ, ਹਾਂ, ਸਚ ਮੁਚ ਮੁਬਾਰਕ ਕਹੋ। ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥ ਹੇ ਬੰਦਿਓ! ਤੁਸੀਂ ਉਸ ਸੱਚੇ ਗੁਰਾਂ ਦਾ ਆਰਾਧਨ ਕਰੋ ਜਿਸ ਸੱਚੇ ਗੁਰੂ ਦੇ ਨਾਲ ਜੁੜ ਕੇ ਪ੍ਰਭੂ ਪਾਇਆ ਜਾਂਦਾ ਹੈ। ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥ ਐਸੇ ਹਨ ਗੁਰਦੇਵ! ਜੋ ਨਾਮ ਦੀ ਕਮਾਈ ਕਰ, ਮਹਾਨ ਪਦਵੀ ਨੂੰ ਪਰਤਾਪ ਹੋਏ ਅਤੇ ਜਿਨ੍ਹਾਂ ਨੇ ਘਾਲ ਕਮਾਉਦਿਆਂ ਹੋਇਆ ਗੁਰੂ ਅਮਰਦਾਸ ਜੀ ਦੇ ਸਾਥ ਨੂੰ ਨਹੀਂ ਸੀ ਛਡਿਆ। ਤਾ ਤੇ ਗਉਹਰੁ ਗ੍ਯ੍ਯਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਯ੍ਯਾਰ ਕੋ ਨਾਸੁ ॥ ਉਸ ਘਾਲ ਤੋਂ, ਬ੍ਰਹਮ-ਬੋਧ ਦੇ ਜਵੇਹਰ ਦਾ ਪ੍ਰਕਾਸ਼ ਜਾਹਰ ਹੋ ਆਇਆ, ਜਿਸ ਦੁਆਰਾ ਕਸ਼ਟ, ਕੰਗਾਲਤਾ ਅਤੇ ਅਨ੍ਹੇਰਾ ਨਸ਼ਟ ਹੋ ਗਏ। copyright GurbaniShare.com all right reserved. Email |