ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸ੍ਚਮਿ ਧਰੀਆ ॥ ਜੱਬ ਦਾ ਨਾਮ, ਜੋ ਕਿ ਮੁਖੀ ਗੁਰਾਂ ਨੇ ਉਨ੍ਹਾਂ ਦੇ ਮਨ ਦਾ (ਸੁਰਸਰੀ) ਦਾ ਮਗਰਬ ਵਲ ਬਹਾਓ ਬਦਲਣ ਲਈ ਮਨੂਸ਼ ਵਿੱਚ ਆਪਣੀ ਜੀਭ ਦੁਆਰਾ ਵਰਤਾਇਆ ਸੀ। ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੧॥ ਉਹ ਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਮਨ ਵਿੱਚ ਆ ਉਤਰਿਆ। ਸਿਮਰਹਿ ਸੋਈ ਨਾਮੁ ਜਖ੍ਯ੍ਯ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ ॥ ਉਸੇ ਹੀ ਨਾਮ ਦਾ ਸ਼੍ਰੇਸ਼ਟ ਦੇਵਤੇ ਸਵਰਗੀ ਗਵੱਈਏ, ਅਭਿਆਸੀ, ਕਰਾਮਾਤੀ ਬੰਦੇ ਅਤੇ ਸ਼ਿਵਜੀ, ਆਪਣੀ ਤਾੜੀ ਅੰਦਰ ਆਰਾਧਨ ਕਰਦੇ ਹਨ। ਸਿਮਰਹਿ ਨਖ੍ਯ੍ਯਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ ॥ ਤਾਰੇ ਧਰੂ ਆਪਣੀ ਪੁਰੀ ਅੰਦਰ, ਨਾਰਦ ਵਰਗੇ ਰਿਸ਼ੀ, ਪ੍ਰਹਿਲਾਦ ਅਤੇ ਸ਼੍ਰੇਸ਼ਟ ਪੁਰਸ਼ ਉਸੇ ਹੀ ਨਾਮ ਦਾ ਆਰਾਧਨ ਕਰਦੇ ਹਨ। ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ ਸੈਲ ਲੋਅ ਜਿਨਿ ਉਧਰਿਆ ॥ ਚੰਦਰਮਾ ਅਤੇ ਸੂਰਜ ਨਾਮ ਨੂੰ ਲੋਚਦੇ ਹਨ, ਜਿਸ ਨੇ ਕਿ ਪਹਾੜਾਂ ਦੀਆਂ ਸ਼੍ਰੇਣੀਆਂ ਦੀਆਂ ਸ਼੍ਰੇਣੀਆਂ ਦਾ ਪਾਰ ਉਤਾਰਾ ਕੀਤਾ ਹੈ। ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੨॥ ਐਨ ਉਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਹਿਰਦੇ ਅੰਦਰ ਆ ਉਤਰਿਆ। ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ ॥ ਉਸੇ ਹੀ ਪਵਿੱਤਰ ਨਾਮ ਦਾ ਆਰਾਧਨ ਕਰਨ ਦੁਆਰਾ, ਨੌ ਵਡੇ ਯੋਗੀ, ਸ਼ਿਵਜੀ ਅਤੇ ਸਨਕ ਆਦਿ ਪੂਰੀ ਤਰ੍ਹਾਂ ਪਾਰ ਉਤਰ ਗਏ ਹਨ। ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ ॥ ਚੁਰਾਸੀ ਕਰਾਮਾਤੀ ਬੰਦੇ ਅਤੇ ਬੁੱਧ ਉਸ ਨਾਮ ਨਾਲ ਰੰਗੀਜੇ ਹਨ, ਜਿਸ ਦੁਆਰਾ ਅੰਬਰੀਕ ਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਇਆ ਸੀ। ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ ॥ ਨਾਮ ਨੇ ਊਧੋ, ਅਕਰੂਰ ਅਤੇ ਕਲਜੁਗ ਵਿੱਚ ਤ੍ਰਿਲੋਚਨ, ਨਾਮਦੇਵ ਅਤੇ ਕਬੀਰ ਦੇ ਪਾਪ ਮੇਟ ਦਿੱਤੇ। ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੩॥ ਐਨ ਉਹੀ ਨਾਂ ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਹਿਰਦੇ ਅੰਦਰ ਆ ਉਤਰਿਆ। ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ ਜਤੀ ਤਪੀਸੁਰ ਮਨਿ ਵਸਿਆ ॥ ਉਸੇ ਹੀ ਨਾਮ ਨਾਲ ਜੁੜੇ ਹੋਏ ਤੇਤੀ ਕ੍ਰੋੜ ਦੇਵਤੇ ਸਦਾ ਉਸ ਦਾ ਸਿਮਰਨ ਕਰਦੇ ਹਨ ਅਤੇ ਬ੍ਰਹਮਚਾਰੀਆਂ ਤੇ ਤਪੀਆਂ ਦੇ ਹਿਰਦੇ ਅੰਦਰ ਭੀ ਇਹ ਟਿਕਿਆ ਹੋਇਆ ਹੈ। ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ ॥ ਉਸੇ ਹੀ ਨਾਮ ਦਾ ਭਜਨ ਕਰਨ ਦੁਆਰਾ, ਗੰਗਾ ਦੇ ਪੁਤ੍ਰ, ਭੀਸ਼ਮ ਪਿਤਾਮਾ ਨੇ ਆਪਣੇ ਮਨ ਅੰਦਰ ਪ੍ਰਭੂ ਦੇ ਪੈਰਾ ਦੇ ਸੁਧਾਰਸ ਦਾ ਅਨੰਦ ਮਾਣਿਆ। ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ ਸਤ ਕਰਿ ਸੰਗਤਿ ਉਧਰੀਆ ॥ ਉਸੇ ਹੀ ਨਾਮ ਦਾ ਚਿੰਤਨ ਅਤੇ ਡੂੰਘੇ ਵਿਸ਼ਾਲ ਗੁਰਾਂ ਦੇ ਉਪਦੇਸ਼ ਨੂੰ ਸੱਚਾ ਕਬੂਲ ਕਰਨ ਦੁਆਰਾ, ਸਾਧੂਆਂ ਦਾ ਪਾਰ ਉਤਾਰਾ ਹੋ ਗਿਆ ਹੈ। ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੪॥ ਐਨ ਉਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਰਿਦੇ ਅੰਦਰ ਆ ਉਤਰਿਆ। ਨਾਮ ਕਿਤਿ ਸੰਸਾਰਿ ਕਿਰਣਿ ਰਵਿ ਸੁਰਤਰ ਸਾਖਹ ॥ ਨਾਮ ਦੀ ਕੀਰਤੀ ਸੂਰਜ ਦੀਆਂ ਸੁਆਵਾ ਅਤੇ ਕਲਪ ਬਿਰਛ ਦੀਆਂ ਟਹਿਣੀਆਂ ਦੀ ਸੁੰਗਧੀ ਦੀ ਮਾਨੰਦ ਜਗਤ ਅੰਦਰ ਫੈਲੀ ਹੋਈ ਹੈ। ਉਤਰਿ ਦਖਿਣਿ ਪੁਬਿ ਦੇਸਿ ਪਸ੍ਚਮਿ ਜਸੁ ਭਾਖਹ ॥ ਅਤੇ ਇਸ ਦੀ ਮਹਿਮਾ, ਸ਼ਮਾਲ, ਜਨੂਬ, ਮਸ਼ਰਕ ਅਤੇ ਮਗਰਬ ਦੇ ਮੁਲਕਾ ਵਿੱਚ ਉਚਾਰਨ ਕੀਤੀ ਜਾਂਦੀ ਹੈ। ਜਨਮੁ ਤ ਇਹੁ ਸਕਯਥੁ ਜਿਤੁ ਨਾਮੁ ਹਰਿ ਰਿਦੈ ਨਿਵਾਸੈ ॥ ਕੇਵਲ ਉਹ ਜੀਵਨ ਹੀ ਸਫਲ ਹੈ, ਜਿਸ ਦੇ ਮਨ ਅੰਦਰ ਪ੍ਰਭੂ ਦੇ ਨਾਮ ਦਾ ਨਿਵਾਸ ਹੈ। ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ ॥ ਪ੍ਰਭੂ ਦੇ ਨਾਮ ਨੂੰ ਲੋਚਦੇ ਹਨ ਦੇਵੀ ਪੁਰਸ਼, ਇਲਾਹੀ ਏਲਚੀ, ਸਵਰਗੀ ਗਵੱਈਏ ਅਤੇ ਛੇ ਸ਼ਾਸ਼ਤਰ। ਭਲਉ ਪ੍ਰਸਿਧੁ ਤੇਜੋ ਤਨੌ ਕਲ੍ਯ੍ਯ ਜੋੜਿ ਕਰ ਧ੍ਯ੍ਯਾਇਅਓ ॥ ਕੀਰਤੀਮਾਨ ਹਨ ਅਮਰਦਾਸ ਜੀ, ਭੱਲੇ ਖਾਨਦਾਨ ਦੇ, ਤੇਜਭਾਨ ਦੇ ਪੁੱਤ੍ਰ। ਹੱਥ ਬੰਨ੍ਹ ਕੇ ਕਲ ਉਨ੍ਹਾਂ ਦਾ ਸਿਮਰਨ ਕਰਦਾ ਹੈ। ਸੋਈ ਨਾਮੁ ਭਗਤ ਭਵਜਲ ਹਰਣੁ ਗੁਰ ਅਮਰਦਾਸ ਤੈ ਪਾਇਓ ॥੫॥ ਐਨ ਉਹੀ ਨਾਮ, ਜੋ ਅਨੁਰਾਗੀਆਂ ਦੇ ਸੰਸਾਰ ਸਮੁੰਦਰ ਦੇ ਡਰ ਨੂੰ ਦੂਰ ਕਰਦਾ ਹੈ, ਤੈਨੂੰ ਹੇ ਗੁਰੂ ਅਮਰਦਾਸ! ਪਰਾਪਤ ਹੋਇਆ ਹੈ। ਨਾਮੁ ਧਿਆਵਹਿ ਦੇਵ ਤੇਤੀਸ ਅਰੁ ਸਾਧਿਕ ਸਿਧ ਨਰ ਨਾਮਿ ਖੰਡ ਬ੍ਰਹਮੰਡ ਧਾਰੇ ॥ ਤੈਤੀ ਕ੍ਰੋੜ ਦੇਵਤੇ ਅਭਿਨਾਸ਼ੀ, ਕਾਮਲ ਪੁਰਸ਼ ਅਤੇ ਇਨਸਾਨ ਨਾਮ ਨੂੰ ਸਿਮਰਦੇ ਹਨ ਅਤੇ ਨਾਮ ਪੁਰੀਆਂ ਅਤੇ ਆਲਮਾਂ ਨੂੰ ਆਸਰਾ ਦਿੰਦਾ ਹੈ। ਜਹ ਨਾਮੁ ਸਮਾਧਿਓ ਹਰਖੁ ਸੋਗੁ ਸਮ ਕਰਿ ਸਹਾਰੇ ॥ ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ। ਉਹ ਖੁਸ਼ੀ ਅਤੇ ਗਮੀ ਨੂੰ ਇਕ ਸਮਾਨ ਸਹਾਰਦਾ ਹੈ। ਨਾਮੁ ਸਿਰੋਮਣਿ ਸਰਬ ਮੈ ਭਗਤ ਰਹੇ ਲਿਵ ਧਾਰਿ ॥ ਸਾਰੀਆਂ ਵਸਤੂਆਂ ਵਿਚੋਂ ਨਾਮ ਪਰਮ ਸ਼੍ਰੇਸ਼ਟ ਹੈ। ਸਾਧੂ ਇਸ ਨਾਲ ਪਿਰਹੜੀ ਰਖਦੇ ਹਨ। ਸੋਈ ਨਾਮੁ ਪਦਾਰਥੁ ਅਮਰ ਗੁਰ ਤੁਸਿ ਦੀਓ ਕਰਤਾਰਿ ॥੬॥ ਆਪਣੀ ਪਰਸੰਨਤਾ ਦੁਆਰਾ, ਸਿਰਜਣ-ਸੁਆਮੀ ਨੇ ਉਸੇ ਹੀ ਨਾਮ ਦੀ ਦੌਲਤ ਗੁਰੂ ਅਮਰਦਾਸ ਜੀ ਨੂੰ ਬਖਸ਼ੀ ਹੈ। ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ ਗਰੂਅ ਮਤਿ ਨਿਰਵੈਰਿ ਲੀਣਾ ॥ ਗੁਰੂ ਸੱਚ ਦਾ ਸੂਰਮਾ, ਨਿੰਮਰਤਾ ਵਿੱਚ ਬਲੀ ਨੇਕ-ਸੁਭਾ ਅਤੇ ਡੂੰਘੀ ਸਮਝ ਵਾਲਾ ਹੈ ਅਤੇ ਭਾਰੀ ਸਮਝ ਵਾਲੀ ਸੰਗਤ ਵਿੱਚ ਵਸਦਾ ਹੋਇਆ ਹੈ ਦੁਸ਼ਮਨੀ ਰਹਿਤ ਸਾਈਂ ਅੰਦਰ ਸਮਾਇਆ ਰਹਿੰਦਾ ਹੈ। ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ ॥ ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਦਾ ਸਹਿਨਸ਼ੀਲਤਾ ਦਾ ਚਿੱਟਾ ਝੰਡਾ ਬ੍ਰਹਮਲੋਕ ਨੂੰ ਜਾਨ ਵਾਲੇ ਪੁਲ ਉਤੇ ਐਨ ਆਰੰਭ ਤੋਂ ਦਿਸ ਰਿਹਾ ਹੈ। ਪਰਸਹਿ ਸੰਤ ਪਿਆਰੁ ਜਿਹ ਕਰਤਾਰਹ ਸੰਜੋਗੁ ॥ ਸਾਧੂ ਪ੍ਰੇਮ ਸਹਿਤ ਉਨ੍ਹਾਂ ਗੁਰਾਂ ਨਾਲ ਮਿਲਦੇ ਹਨ ਜੋ ਸਿਰਜਣਹਾਰ ਸੁਆਮੀ ਨਾਲ ਇਕਮਿਕ ਹਨ। ਸਤਿਗੁਰੂ ਸੇਵਿ ਸੁਖੁ ਪਾਇਓ ਅਮਰਿ ਗੁਰਿ ਕੀਤਉ ਜੋਗੁ ॥੭॥ ਸੱਚੇ ਗੁਰਾਂ ਦੀ ਟਹਿਲ ਕਮਾ, ਸਾਧੂ ਆਰਾਮ ਪਾਉਂਦੇ ਹਨ ਅਤੇ ਗੁਰੂ ਅਮਰਦਾਸ ਜੀ ਉਨ੍ਹਾਂ ਨੂੰ ਆਰਾਮ ਪਾਉਣ ਦੇ ਲਾਇਕ ਬਣਾ ਦਿੰਦੇ ਹਨ। ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ ॥ ਨਾਮ ਗੁਰਾਂ ਦਾ ਇਸ਼ਨਾਨ ਹੈ, ਨਾਮ, ਨਾਮ ਉਨ੍ਹਾਂ ਦਾ ਨਿਆਮਤਾਂ ਦਾ ਛਕਣਾ ਅਤੇ ਨਾਮ ਹੀ ਉਨ੍ਹਾਂ ਦਾ ਲਿਆਮਤਾ ਦਾ ਛਕਣਾ ਅਤੇ ਨਾਮ ਹੀ ਉਨ੍ਹਾਂ ਦਾ ਖਾਣਿਆ ਦਾ ਸੁਆਦ ਅਤੇ ਆਪਣੇ ਮੂੰਹ ਨਾਲ ਉਹ ਹਮੇਸ਼ਾਂ ਮਿੱਠੀ ਗੁਰਾਂ ਦੀ ਬਾਣੀ ਨੂੰ ਉਮੰਗ ਸਹਿਤ ਉਚਾਰਨ ਕਰਦੇ ਹਨ। ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ ਅਗਮ ਜਾਣੀ ॥ ਤੂੰ ਸੁਲੱਖਣੇ ਸੱਚੇ ਗੁਰਾਂ ਦੀ ਟਹਿਲ ਕਮਾਈ ਹੈ, ਜਿਨ੍ਹਾਂ ਦੀ ਰਹਿਮਤ ਸਦਕਾ, ਤੂੰ ਅਲਖ ਸੁਆਮੀ ਦੀ ਅਵਸਥਾ ਨੂੰ ਅਨੁਭਵ ਕਰ ਲਿਆ ਹੈ। ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ ॥ ਤੇਰੇ ਨਾਮ ਅੰਦਰ ਵਸੇਬਾ ਪ੍ਰਾਪਤ ਹੋਇਆ ਹੈ ਅਤੇ ਤੇਰੀ ਸਾਰੀ ਵੰਸ਼ ਚੰਗੀ ਤਰ੍ਹਾਂ ਪਾਰ ਉਤਰ ਗਈ ਹੈ। copyright GurbaniShare.com all right reserved. Email |