Page 1394

ਸਕਯਥੁ ਜਨਮੁ ਕਲ੍ਯ੍ਯੁਚਰੈ ਗੁਰੁ ਪਰਸ੍ਯ੍ਯਿਉ ਅਮਰ ਪ੍ਰਗਾਸੁ ॥੮॥
ਕਲ ਆਖਦਾ ਹੈ, ਫਲਦਾਇਕ ਹੈ ਉਸ ਦਾ ਆਗਮਨ, ਜੋ ਪ੍ਰਕਾਸ਼ਵਾਨ ਗੁਰੂ ਅਮਰਦਾਸ ਜੀ ਨੂੰ ਮਿਲ ਪੈਦਾ ਹੈ।

ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ ॥
ਤੇਰੇ ਸੱਜੇ ਹੱਥ ਉਤੇ ਕੰਵਲ ਦਾ ਨਿਸ਼ਾਨ ਹੈ ਅਤੇ ਮੁਹਰਲੇ ਪਾਸਿਓ, ਕਰਾਮਾਤੀ ਸ਼ਕਤੀਆਂ ਤੇਰੇ ਮੁਖੜਾ ਵਖਦੀਆਂ ਹਨ।

ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ ॥
ਤੇਰੇ ਖੱਬੇ ਪਾਸੇ ਸੰਸਾਰੀ ਤਾਕਤਾਂ ਵਸਦੀਆਂ ਹਲ, ਜੋ ਤਿੰਨਾਂ ਜਹਾਨਾਂ ਨੂੰ ਫਰੇਫਤਾ ਕਰ ਰਹੀਆਂ ਹਨ।

ਰਿਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ ॥
ਅਕਹਿ ਸੁਆਮੀ ਗੁਰਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਕੇਵਲ ਉਹੀ ਉਸ ਦੇ ਅੰਮ੍ਰਿਤ ਨੂੰ ਅਨੁਭਵ ਕਰਦੇ ਹਨ।

ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ ॥
ਆਪਣੇ ਮੂੰਹ ਨਾਲ, ਗੁਰੂ ਅਮਰਦਾਸ ਜੀ ਸ਼ਰਧਾ ਅਨੁਰਾਗ ਦੇ ਬਚਨ ਬੋਲਦੇ ਹਨ ਅਤੇ ਇਸ ਈਸ਼ਵਰੀ ਪ੍ਰੀਤ ਨਾਲ ਰੰਗੇ ਹੋਏ ਹਨ।

ਮਸਤਕਿ ਨੀਸਾਣੁ ਸਚਉ ਕਰਮੁ ਕਲ੍ਯ੍ਯ ਜੋੜਿ ਕਰ ਧ੍ਯ੍ਯਾਇਅਉ ॥
ਉਨ੍ਹਾਂ ਦੇ ਮੱਥੇ ਉਤੇ ਵਾਹਿਗੁਰੂ ਦੀ ਮਿਹਰ ਦਾ ਸੱਚਾ ਚਿੰਨ੍ਹ ਹੈ ਅਤੇ ਆਪਣੇ ਹੱਥ ਬੰਨ੍ਹ ਕੇ ਕਲ ਉਨ੍ਹਾਂ ਦਾ ਸਿਮਰਨ ਕਰਦਾ ਹੈ।

ਪਰਸਿਅਉ ਗੁਰੂ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ ॥੯॥
ਜੋ ਕੋਈ ਭੀ ਮੁਖੀ ਅਤੇ ਵੱਡੇ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।

ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ ॥
ਪਰਮ ਸਫਲ ਹਨ ਪੈਰ, ਜੇਕਰ ਪੈਰ ਗੁਰੂ ਅਮਰਦਾਸ ਦੇ ਮਾਰਗ ਤੇ ਟੁਰਦੇ ਹਨ।

ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ ॥
ਪਰਮ ਸਫਲ ਹਨ ਹੱਥ, ਜੇਕਰ ਹੱਥ ਗੁਰੂ ਅਮਰਦਾਸ ਦੇ ਪੈਰਾਂ ਨੂੰ ਪਰਸਦੇ ਹਨ।

ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ ॥
ਪਰਮ ਸਫਲ ਹੈ ਜੀਹਭਾ, ਜੇਕਰ ਜਿਹਭਾ ਗੁਰੂ ਅਮਰਦਾਸ ਜੀ ਦਾ ਜੱਸ ਉਚਾਰਨ ਕਰਦੀ ਹੈ।

ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ ॥
ਪਰਮ ਸਫਲ ਹਨ ਅੱਖਾਂ, ਜੇਕਰ ਅੱਖਾਂ ਗੁਰੂ ਅਮਰਦਾਸ ਦਾ ਦਰਸ਼ਨ ਦੇਖਦੀਆਂ ਹਨ।

ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ ॥
ਪਰਮ ਸਫਲ ਹਨ ਕੰਨ, ਜੇਕਰ ਕੰਨ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦੇ ਹਨ।

ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ ॥
ਸਫਲ ਹੈ ਉਹ ਹਿਰਦਾ, ਜਿਸ ਹਿਰਦੇ ਅੰਦਰ ਸੰਸਾਰ ਦਾ ਪਿਤਾ, ਗੁਰੂ ਅਮਰਦਾਸ ਖੁਦ ਨਿਵਾਸ ਰਖਦਾ ਹੈ।

ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ ॥੧॥੧੦॥
ਸਫਲ ਹੈ ਉਹ ਸੀਸ, ਜਾਲਪ ਆਖਦਾ ਹੈ, ਜਿਹੜਾ ਸੀਸ ਗੁਰੂ ਅਮਰਦਾਸ ਅੱਗੇ ਸਦਾ ਹੀ ਨਿਉਂਦਾ ਹੈ।

ਤਿ ਨਰ ਦੁਖ ਨਹ ਭੁਖ ਤਿ ਨਰ ਨਿਧਨ ਨਹੁ ਕਹੀਅਹਿ ॥
ਉਨ੍ਹਾਂ ਨੂੰ ਤਕਲੀਫ ਅਤੇ ਖੁਧਿਆ ਨਹੀਂ ਵਿਆਪਦੀ ਅਤੇ ਉਹ ਗਰੀਬ ਨਹੀਂ ਆਖੇ ਜਾਂਦੇ।

ਤਿ ਨਰ ਸੋਕੁ ਨਹੁ ਹੂਐ ਤਿ ਨਰ ਸੇ ਅੰਤੁ ਨ ਲਹੀਅਹਿ ॥
ਉਨ੍ਹਾਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਓੜਕ ਪਾਇਆ ਨਹੀਂ ਜਾ ਸਕਦਾ।

ਤਿ ਨਰ ਸੇਵ ਨਹੁ ਕਰਹਿ ਤਿ ਨਰ ਸਯ ਸਹਸ ਸਮਪਹਿ ॥
ਉਹ ਹੋਰਸ ਦੀ ਟਹਿਲ ਨਹੀਂ ਕਮਾਉਂਦੇ ਅਤੇ ਸੈਕੜੇ ਤੇ ਹਜਾਰਾ ਨੂੰ ਦਾਤਾਂ ਦਿੰਦੇ ਹਨ।

ਤਿ ਨਰ ਦੁਲੀਚੈ ਬਹਹਿ ਤਿ ਨਰ ਉਥਪਿ ਬਿਥਪਹਿ ॥
ਉਹ ਗਲੀਚਿਆਂ ਉਤੇ ਬੈਠਦੇ ਹਨ ਅਤੇ ਆਪਣੀ ਰਜਾ ਅੰਦਰ ਹੋਰਨਾ ਨੂੰ ਉਖੇੜ ਯਾ ਚੰਗੀ ਤਰ੍ਹਾਂ ਟਿਕਾ ਦਿੰਦੇ ਹਨ।

ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ ॥
ਜਗਤ ਅੰਦਰ ਉਹ ਆਰਾਮ ਪਾਉਂਦੇ ਹਨ ਅਤੇ ਨਿਡਰਦਾ ਦੀ ਪੁਸ਼ਾਕ ਪਾ ਕੇ ਉਹ ਆਪਣੇ ਵੈਰੀਆਂ ਵਿਚਕਾਰ ਵਿਚਰਦੇ ਹਨ।

ਸਕਯਥ ਤਿ ਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥
ਸੰਪੂਰਨ ਸਕਾਰਥੇ ਹਨ ਉਹ ਜਾਲਪ ਆਖਦਾ ਹੈ, ਜਿਨ੍ਹਾਂ ਉਤੇ ਗੁਰੂ ਅਮਰਦਾਸ ਜੀ ਦੀ ਖੁਸ਼ੀ ਹੈ।

ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ ॥
ਤੂੰ ਇਕ ਵਾਹਿਗੁਰੂ ਬਾਰੇ ਪੜ੍ਹਦਾ ਹੈ ਸਿਰਫ ਉਸ ਨੂੰ ਹੀ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ ਅਤੇ ਉਸ ਨੂੰ ਕੇਵਲ ਇਕ ਕਰ ਕੇ ਹੀ ਜਾਣਦਾ ਹੈ।

ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥
ਆਪਣੀਆਂ ਅੱਖਾਂ ਅਤੇ ਮੂੰਹ ਦੇ ਬਚਨਾਂ ਰਾਹੀਂ ਤੂੰ ਕੇਵਲ ਇਕ ਪ੍ਰਭੂ ਨੂੰ ਹੀ ਅਨੁਭਵ ਕਰਦਾ ਹੈ ਅਤੇ ਕਿਸੇ ਹੋਰਸ ਦੀ ਪਨਾਹ ਨੂੰ ਨਹੀਂ ਜਾਣਦਾ।

ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ ॥
ਤੂੰ ਸੁਫਨੇ ਵਿੱਚ ਇਕ ਸੁਆਮੀ ਨੂੰ ਵੇਖਦਾ ਹੈ ਤੇ ਜਾਗਦਾ ਹੋਇਆ ਭੀ ਉਸੀ ਇਕ ਨੂੰ ਨਹੀਂ ਅਤੇ ਇਕ ਅੰਦਰ ਹੀ ਤੂੰ ਸਮਾਇਆ ਹੋਇਆ ਹੈ।

ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥
ਕਹੱਤਰ (ਤੀਹ ਇਕ ਪੰਜ ਅਤੇ ਪੈਤੀ) ਸਾਲਾਂ ਦੀ ਉਮਰ ਵਿੱਚ ਤੂੰ ਨਾਂ-ਰਾਸ ਹੋਣ ਵਾਲੇ ਪ੍ਰਭੂ ਵਲ ਟੁਰਨਾ ਅਰੰਭ ਕੀਤਾ।

ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ ॥
ਇਕ ਪ੍ਰਭੂ, ਜੋ ਇਕ ਤੋਂ ਲੱਖਾਂ ਤੇ ਲੱਖਾਂ ਸਰੂਪ ਧਾਰਨ ਕਰ ਲੈਂਦਾ ਹੈ, ਵੇਖਿਆ ਨਹੀਂ ਜਾ ਸਕਦਾ, ਉਸ ਨੂੰ ਹੇ ਗੁਰਦੇਵ! ਤੂੰ ਇਕ ਕਰਕੇ ਬਿਆਨ ਕੀਤਾ ਹੈ।

ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ ॥੩॥੧੨॥
ਜਾਲਪ ਆਖਦਾ ਹੈ, ਤੂੰ ਇਕ ਪ੍ਰਭੂ ਨੂੰ ਖੋਜਦਾ ਹੈ ਅਤੇ ਇਕ ਪ੍ਰਭੂ ਨੂੰ ਹੀ ਤੂੰ ਪੂਜਦਾ ਹੈ।

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ ॥
ਉਹ ਸਮਝ, ਜਿਹੜੀ ਜੈਦੇਵ ਨੇ ਗ੍ਰਹਿਣ ਕੀਤੀ ਸੀ ਅਤੇ ਉਹ ਸਮਝ ਜਿਹੜੀ ਨਾਮਦੇਵ ਅੰਦਰ ਰਮੀ ਸੀ।

ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ ॥
ਉਹ ਸਮਝ ਜਿਹੜੀ ਤ੍ਰਿਲੋਚਨ ਦੇ ਮਨ ਵਿੱਚ ਸੀ ਅਤੇ ਜਿਸ ਨੂੰ ਸੰਤ ਕਬੀਰ ਅਨੁਭਵ ਕਰਦਾ ਸੀ।

ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥
ਉਹ ਸਮਝ ਜਿਸ ਦੇ ਰਾਹੀਂ ਰਾਜਾ ਰੁਕਮਾਂਗਦ ਸਦਾ ਹੀ ਆਪਣੇ ਸੁਆਮੀ ਦੇ ਸਿਮਰਨ ਦਾ ਕੰਮ ਕਰਦਾ ਸੀ, ਹੇ ਵੀਰ!

ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ ॥
ਉਹ ਸਮਝ, ਜਿਸ ਦੁਆਰਾ, ਪ੍ਰਭੂ ਦੀ ਪਨਾਹ ਲੈ ਕੇ, ਰਾਜਾ ਅਮਰੀਕ ਅਤੇ ਸੰਤ ਪ੍ਰਹਿਲਾਦ ਮੋਖਸ਼ ਨੂੰ ਪਰਾਪਤ ਹੋਏ।

ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਯ੍ਯ ਜਾਣੀ ਜੁਗਤਿ ॥
ਜਾਲਪ ਆਖਦਾ ਹੈ ਉਸੇ ਹੀ ਸਮਝ ਦੁਆਰਾ ਤੂੰ ਹੇ ਗੁਰਦੇਵ! ਆਪਣੇ ਲਾਲਚ, ਗੁੰਸੇ ਅਤੇ ਖਾਹਿਸ਼ ਨੂੰ ਛਡ ਜੀਵਨ ਦੀ ਰਹੁ-ਰੀਤੀ ਨੂੰ ਜਾਣ ਲਿਆ ਹੈ।

ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥
ਗੁਰੂ ਅਮਰਦਾਸ ਜੀ ਪ੍ਰਭੂ ਦੇ ਨਿਜ ਦੇ ਸੰਤ ਹਨ, ਜਿਨ੍ਹਾਂ ਦਾ ਦਰਸ਼ਨ ਵੇਖ ਇਨਸਾਨ ਨੂੰ ਕਲਿਆਣ ਪ੍ਰਾਪਤ ਹੋ ਜਾਂਦੀ ਹੈ।

ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ ॥
ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ ਧਰਤੀ ਦੇ ਪਾਪ ਨਸ਼ਟ ਹੋ ਜਾਂਦੇ ਹਨ।

ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ ॥
ਪੂਰਨ ਪੁਰਸ਼ ਅਤੇ ਅਭਿਆਸੀ ਗੁਰੂ ਅਮਰਦਾਸ ਜੀ ਨਾਲ ਮਿਲਣ ਨੂੰ ਲੋਚਦੇ ਹਨ।

ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ ॥
ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਪ੍ਰਾਣੀ ਨੂੰ ਸਿਮਰਨ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪੈਡਾ ਮੁਕ ਜਾਂਦਾ ਹੈ।

ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ ॥
ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਭੈ-ਰਹਿਤ ਸੁਆਮੀ ਪਰਾਪਤ ਹੋ ਜਾਂਦਾ ਹੈ ਅਤੇ ਆਦਮੀ ਦਾ ਆਵਾਗਉਣ ਮਿਟ ਜਾਂਦਾ ਹੈ।

copyright GurbaniShare.com all right reserved. Email