ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥ ਇਕ ਪ੍ਰਭੂ ਦੇ ਬਗੈਰ, ਹੋਰਸ ਦਾ ਪਿਆਰ, ਕੇਵਲ ਤਾਂ ਹੀ ਉਹ ਦੂਰ ਹੁੰਦਾ ਹੈ, ਜਦ ਮਨੁਸ਼ ਗੁਰਾਂ ਦੀ ਸ਼੍ਰੇਸ਼ਟ ਬਾਣੀ ਨਾਲ ਹਿਲ ਜਾਂਦਾ ਹੈ। ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥ ਜਾਲਪ ਆਖਦਾ ਹੈ, ਗੁਰੂ ਅਮਰਦਾਸ ਜੀ ਦਾ ਦਰਸ਼ਨ ਦੇਖਣ ਦੁਆਰਾ, ਐਨੀਆਂ ਅਣਮੁੱਲੀਆਂ ਵਸਤੂਆਂ ਪਰਰਾਪਤ ਹੋ ਜਾਂਦੀਆਂ ਹਨ। ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥ ਸਿਰਜਣਹਾਰ ਸੁਆਮੀ ਦਾ ਸੱਚਾ ਨਾਮ, ਉਸ ਨੂੰ ਗੁਰੂ ਨਾਨਕ ਦੇ ਗ੍ਰਹਿਣ ਅਤੇ ਇਕੱਤਰ ਕੀਤਾ ਹੈ। ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥ ਉਨ੍ਹਾ ਤੋਂ ਲਹਿਣਾ, ਗੁਰੂ ਅੰਗਦ ਦੇ ਰੂਪ ਵਿੱਚ ਜਾਹਰ ਹੋਇਆ, ਜੋ ਉਨ੍ਹਾਂ ਦੇ ਪੈਰਾ ਦੇ ਪਿਆਰ ਅੰਦਰ ਲੀਨ ਰਹਿੰਦਾ ਹੈ। ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ ॥ ਉਮੈਦ ਦੇ ਟਿਕਾਣੇ, ਗੁਰੂ ਅਮਰਦਾਸ ਜੀ ਉਸ ਖਾਨਦਾਨ ਵਿੱਚ ਪ੍ਰਗਟ ਹੋਏ। ਉਨ੍ਹਾਂ ਦੀ ਮਹਿਮਾ ਮੈਂ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ? ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ ॥ ਬੇਥਾਹ ਅਤੇ ਬੇਅੰਤ ਹਨ ਨੇਕੀਆਂ ਜਿਹੜੀਆਂ ਉਨ੍ਹਾਂ ਦੇ ਪੱਲੇ ਹਨ। ਉਨ੍ਹਾਂ ਨੇਕੀਆਂ ਦੇ ਓੜਕ ਨੂੰ ਮੈਂ ਨਹੀਂ ਜਾਣਦਾ। ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ ॥ ਸਿਰਜਣਹਾਰ-ਸੁਆਮੀ ਨੇ ਆਪਦੀ ਸਾਰੀ ਉਮਤ ਅਤੇ ਵੰਸ਼ ਪਾਰ ਕਰਨ ਲਈ ਉਨ੍ਹਾਂ ਨੂੰ ਇਕ ਜਹਾਜ ਬਣਾਇਆ ਹੈ। ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥ ਕੀਰਤ ਭੱਟ ਆਖਦਾ ਹੈ, ਤੂੰ ਮੇਰੀ ਰੱਖਿਆ ਕਰ ਅਤੇ ਬਚਾ ਲੈ, ਹੇ ਗੁਰੂ ਅਮਰਦਾਸ! ਕਿਉਂ ਜੋ ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ। ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਸੱਤਿਆਂ ਇਖਤਿਆਰ ਕਰ, ਪ੍ਰਿਥਮ ਪੁਰਖ ਨੇ ਖੁਦ, ਸੱਚੇ ਗੁਰਾਂ ਦੇ ਸਰੂਪ ਵਿੱਚ ਸੰਸਾਰ ਅੰਦਰ ਪ੍ਰਵੇਸ਼ ਕੀਤਾ ਹੈ। ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ ਗੁਰੂ ਅਮਰਦਾਸ ਦਾ ਸਰੂਪ ਧਾਰਨ ਕਰ, ਸਰੂਪ-ਰਹਿਤ ਸੁਆਮੀ ਨੇ ਜਗਤ ਪੁਰੀ ਅੰਦਰ ਚਾਨਣ ਕੀਤਾ ਹੈ। ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥ ਪ੍ਰਭੂ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਦੇਵ ਜੀ ਲੇ ਉਸ ਦੇ ਨਾਮ ਦਾ ਦੀਵਾ ਜਗਾਇਆ ਹੈ। ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥ ਜੋ ਕੋਈ ਗੁਰਾਂ ਦੀ ਸਿਖਿਆ ਦੇ ਜੋਹਰ ਨੂੰ ਗ੍ਰਹਿਣ ਕਰਦਾ ਹੈ, ਉਸ ਨੂੰ ਗੁਰੂ ਜੀ ਪ੍ਰਭੂ ਦੇ ਪੈਰਾਂ ਨਾਲ ਮਿਲਾ ਦਿੰਦੇ ਹਨ। ਨਾਨਕ ਕੁਲਿ ਨਿੰਮਲੁ ਅਵਤਰ੍ਯ੍ਯਿਉ ਅੰਗਦ ਲਹਣੇ ਸੰਗਿ ਹੁਅ ॥ ਲਹਿਣੇ ਅੰਗਦ ਨੇ ਅਮਰਦਾਸ ਸਮੇਤ, ਗੁਰੂ ਲਾਨਕ ਦੇ ਨਿਰਮਲ ਖਾਨਦਾਨ ਅੰਦਰ ਜਨਮ ਲਿਆ। ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥੨॥੧੬॥ ਪ੍ਰਾਣੀਆਂ ਨੂੰ ਪਾਰ ਕਰਨ ਲਈ ਗੁਰੂ ਅਮਰਦਾਸ ਜੀ ਇਕ ਜਹਾਜ ਹਨ। ਜਨਮਾਂ ਜਨਮਾਤਰਾ ਅੰਦਰ, ਮੈਂ ਤੇਰੇ ਪੈਰਾਂ ਦੀ ਪਲਾਹ ਲੋੜਦਾ ਹਾਂ। ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ ॥ ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਗੁਰਾਂ ਦੇ ਸਿਖ ਨੂੰ ਸੁਆਮੀ ਦੇ ਸਿਮਰਨ, ਸੇਵਾ ਸੋਚ ਅਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਂਦੀ ਹੈ। ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ ॥ ਜੋ ਕੋਈ ਗੁਰਾਂ ਦੀ ਪਨਾਹ ਲੈਂਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਉਹ ਮੌਤ ਦੇ ਸ਼ਹਿਰ ਦੇ ਲੇਖੇ ਪੱਤੇ ਤੋਂ ਖਲਾਸੀ ਪਾ ਜਾਂਦਾ ਹੈ। ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥ ਉਸ ਦਾ ਮਨ ਸਾਈਂ ਦੇ ਸਿਮਰਨ ਅਤੇ ਪਿਆਰ ਨਾਲ ਪਰੀਪੂਰਨ ਥੀ ਵੰਞਦਾ ਹੈ ਅਤੇ ਉਹ ਸਿਰਜਣਹਾਰ ਸੁਆਮੀ ਦੇ ਨਾਮ ਦਾ ਜਾਪ ਕਰਦਾ ਹੈ। ਗੁਰੁ ਗਉਹਰੁ ਦਰੀਆਉ ਪਲਕ ਡੁਬੰਤ੍ਯ੍ਯਹ ਤਾਰੈ ॥ ਗੁਰੂ ਜੀ ਮੋਤੀਆਂ ਦੇ ਦਰਿਆ ਹਨ ਅਤੇ ਡੁਬਦਿਆਂ ਹੋਇਆ ਨੂੰ ਇਕ ਮੁਹਤ ਵਿੱਚ ਪਾਰ ਕਰ ਦਿੰਦੇ ਹਨ। ਨਾਨਕ ਕੁਲਿ ਨਿੰਮਲੁ ਅਵਤਰ੍ਯ੍ਯਿਉ ਗੁਣ ਕਰਤਾਰੈ ਉਚਰੈ ॥ ਉਨ੍ਹਾਂ ਨੇ ਗੁਰੂ ਨਾਨਕ ਦੀ ਪਵਿੱਤਰ ਵੰਸ ਅੰਦਰ ਅਵਤਾਰ ਧਾਰਿਆ ਅਤੇ ਉਹ ਸਿਰਜਣਹਾਰ ਸੁਆਮੀ ਦੀਆਂ ਸਿਫਤਾਂ ਉਚਾਰਦੇ ਹਨ। ਗੁਰੁ ਅਮਰਦਾਸੁ ਜਿਨ੍ਹ੍ਹ ਸੇਵਿਅਉ ਤਿਨ੍ਹ੍ਹ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥ ਜੋ, ਅਮਰਦਾਸ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਕਸ਼ਟ ਅਤੇ ਕੰਗਾਲਤਾ ਤੋਂ ਖਲਾਸੀ ਪਾ ਜਾਂਦੇ ਹਨ। ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥ ਹੇ ਮੇਰੇ ਗੁਰਦੇਵ ਜੀ! ਆਪਣੇ ਮਨ ਅੰਦਰ ਮੈਂ ਤੇਰੇ ਮੂਹਰੇ ਇਕ ਬੇਨਤੀ ਕਰਨ ਦਾ ਖਿਆਲ ਕਰਦਾ ਹਾਂ, ਪ੍ਰੰਤੂ ਇਸ ਨੂੰ ਮੈਂ ਆਖਣ ਦਾ ਹੀਆ ਨਹੀਂ ਕਰ ਸਕਦਾ। ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥ ਮੈਂ ਸਾਰਾ ਫਿਕਰ ਤੇਰੇ ਤੇ ਛਡ ਦਿੱਤਾ ਹੈ ਅਤੇ ਸਹਾਇਤਾ ਲਈ ਮੈਂ ਸਤਿਸੰਗਤ ਵਲ ਵੇਖਦਾ ਹਾਂ। ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥ ਤੇਰੀ ਰਜਾ ਅੰਦਰ, ਮੇਰੇ ਤੇ ਤੇਰੀ ਮਿਹਰ ਦੀ ਮੋਹਰ ਲਗਦੀ ਹੈ ਤੇ ਤਦ ਹੀ ਮੈਂ ਆਪਣੇ ਸੁਆਮੀ ਦੀ ਘਾਲ ਕਮਾਉਂਦਾ ਹਾਂ। ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥ ਹੇ ਗੁਰਦੇਵ! ਜਦ ਤੁਸੀਂ ਆਪਣੀ ਮਿਹਰ ਦੀ ਨਜਰ ਨਾਲ ਮੈਨੂੰ ਦੇਖਦੇ ਹੋ, ਤਾਂ ਸਿਰਜਣਹਾਰ ਦੇ ਨਾਮ ਦਾ ਘਲ ਮੇਰੇ ਮੂਹ ਵਿੱਚ ਹੁੰਦਾ ਹੈ। ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥ ਜਿਹੜਾ ਕੁਛ ਬੇਥਾਹ, ਅਦ੍ਰਿਸ਼ਟ ਅਤੇ ਹੇਤੂਆਂ ਦਾ ਹੇਤੂ ਸੁਆਮੀ ਹੁਕਮ ਦਿੰਦਾ ਹੈ, ਕੇਵਲ ਉਹ ਹੀ ਮੈਂ ਉਚਾਰਨ ਕਰਦਾ ਹਾਂ। ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥੪॥੧੮॥ ਹੇ ਸਾਰੇ ਕੰਮਾਂ ਦੇ ਕਰਨ ਵਾਲੇ, ਗੁਰੂ ਅਮਰਦਾਸ! ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਭਿਖੇ ਕੇ ॥ ਸਵੱਯੇ ਭਿੱਖੇ ਭੱਟ ਦੇ। ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ ॥ ਗੁਰਾਂ ਦੀ ਬ੍ਰਹਮਵੀਚਾਰ ਅਤੇ ਬੰਦਗੀ ਰਾਹੀਂ, ਬੰਦੇ ਦਾ ਜੋਹਰ ਸੁਆਮੀ ਦੇ ਜੋਹਰ ਨਾਲ ਅਭੇਦ ਹੋ ਜਾਂਦਾ ਹੈ। ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ ॥ ਸੱਚ ਦੇ ਰਾਹੀਂ ਇਨਸਾਨ ਸੱਚੇ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਫਿਰ ਇਕ ਮਨ ਹੋ ਉਸ ਦਾ ਉਸ ਨਾਲ ਪਿਆਰ ਪੈ ਜਾਂਦਾ ਹੈ। ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ ॥ ਉਹ ਆਪਣੇ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਲੈਂਦਾ ਹੈ ਅਤੇ ਫਿਰ ਉਸ ਦਾ ਹਵਾ ਵਰਗਾ ਮਨੂਆ ਮੁੜ ਉਡਦਾ ਭਟਕਦਾ ਨਹੀਂ। ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ ॥ ਉਹ ਸਰੂਪ-ਰਹਿਤ ਸੁਆਮੀ ਦੀ ਪੁਰੀ ਅੰਦਰ ਵਸਦਾ ਹੈ ਅਤੇ ਉਸ ਦੀ ਰਜਾ ਨੂੰ ਅਨੁਭਵ ਕਰ ਉਸ ਦੇ ਸਿਮਰਨ ਨੂੰ ਪਾ ਲੈਂਦਾ ਹੈ। ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ ॥ ਇਸ ਕਲਜੁਗ ਅੰਦਰ ਗੁਰੂ ਜੀ ਸਿਰਜਣਹਜਰ ਸੁਆਮੀ ਦਾ ਸਰੂਪ ਹਲ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਨੇ ਪਿਛੇ ਕੁਝ ਚੰਗੇ ਕਰਮ ਕੀਤੇ ਸਨ। ਗੁਰੁ ਮਿਲ੍ਯ੍ਯਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥੧॥੧੯॥ ਭਿੱਖਾ ਆਖਦਾ ਹੈ- ਉਹ ਗੁਰਦੇਵ ਜੀ ਮੈਨੂੰ ਮਿਲ ਪਏ ਹਨ ਅਤੇ ਸੁਆਮੀ ਨੇ ਆਪਣੀ ਪਰਸੰਨਤਾ ਰਾਹੀਂ ਮੈਨੂੰ ਆਪਦਾ ਦੀਦਾਰ ਬਖਸ਼ਿਆ ਹੈ। ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ ਮੈਂ ਸਾਧੂਆਂ ਦੀ ਭਾਲ ਕੀਤੀ ਹੈ ਅਤੇ ਘਣੇਰੇ ਹੀ ਪਵਿੱਤਰ ਪੁਰਸ਼ ਵੇਖੇ ਹਨ। ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥ ਇਹ ਇਕਾਂਤੀ, ਤਪੀ ਅਤੇ ਬ੍ਰਹਮਣ, ਸਾਰੇ ਹੀ ਮਿੱਠੀ ਜਬਾਨ ਵਾਲੇ ਹਨ। ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ ਪਰ ਕੋਈ ਭੀ ਮੇਰੀ ਤਸੱਲੀ ਨਾਂ ਕਰ ਸਕਿਆ ਭਾਵੇਂ ਮੈਂ ਇਕ ਸਾਲ ਭਰ ਭਟਕਦਾ ਫਿਰਿਆ। copyright GurbaniShare.com all right reserved. Email |