ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥ ਮੈਂ ਲੋਕਾਂ ਨੂੰ ਆਖਦੇ ਅਤੇ ਪਰਚਾਰ ਕਰਦੇ ਸੁਣਿਆ ਹੈ, ਪ੍ਰੰਤੂ ਉਨ੍ਹਾਂ ਦੀ ਜੀਵਨ ਰਹੁ-ਰੀਤੀ ਦੇਖ ਕੇ, ਮੈਨੂੰ ਕੋਈ ਪਰਸੰਨਤਾ ਨਹੀਂ ਹੁੰਦੀ। ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਹ੍ਹ ਕੇ ਗੁਣ ਹਉ ਕਿਆ ਕਹਉ ॥ ਮੈਂ ਉਨ੍ਹਾਂ ਦੀ ਮਹਿਮਾ ਕਿਉਂ ਵਰਨਣ ਕਰਾਂ, ਜੋ ਸੁਆਮੀ ਦੇ ਨਾਮ ਨੂੰ ਤਿਆਗ ਕੇ ਹੋਰਸ ਨਾਲ ਜੁੜੇ ਹੋਏ ਹਨ। ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥੨॥੨੦॥ ਭਿੱਖਾ ਆਖਦਾ ਹੈ, ਵਾਹਿਗੁਰੂ ਨੇ ਮੈਨੂੰ ਗੁਰਾਂ ਨਾਲ ਮਿਲਾ ਦਿੱਤਾ ਹੈ। ਜਿਸ ਤਰ੍ਹਾਂ ਤੂੰ ਹੇ ਗੁਰਦੇਵ! ਮੈਨੂੰ ਰਖਦਾ ਹੈ, ਉਸੇ ਤਰ੍ਹਾਂ ਹੀ ਹੁਣ ਮੈਂ ਰਹਿੰਦਾ ਹਾਂ। ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ ॥ ਅਫੁਰ ਤਾੜੀ ਦੀ ਸੰਜੋਅ ਪਾ ਕੇ, ਗੁਰੂ ਜੀ, ਜਿਸ ਘੋਡੇ ਤੇ ਬ੍ਰਹਿਮ ਵੀਚਾਰ ਦੀ ਕਾਠੀ ਪਾਈ ਹੋਈ ਹੈ, ਸਵਾਰ ਹੋਏ ਹਨ। ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ ॥ ਆਪਣੇ ਹੱਥ ਵਿੱਚ ਈਮਾਨ ਦੀ ਕਮਾਣ ਪਕੜ ਉਨ੍ਹਾਂ ਦੇ ਸਿਮਰਨ ਅਤੇ ਨਿਮਰਤਾ ਦੇ ਤੀਰ ਚਲਾਏ ਹਨ। ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ ॥ ਅਹਿੱਲ ਵਾਹਿਗੁਰੂ ਦੇ ਚਿੱਤ ਅੰਦਰ ਹੋਣ ਨਾਲ ਡਰ ਤੋਂ ਨਿਡਰ ਹੋ, ਗੁਰਾਂ ਨੇ ਆਪਣੇ ਮਨ ਅੰਦਰ ਨਾਮ ਦਾ ਬਰਛਾ ਖੁਭੋਇਆ ਹੈ। ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ॥ ਅਤੇ ਇਸ ਪ੍ਰਕਾਰ ਉਨ੍ਹਾਂ ਨੇ ਸ਼ਹਿਵਤ, ਗੁੱਸੇ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਦੇ ਪੰਜਾਂ ਭੂਤਨਿਆਂ ਨੂੰ ਮਾਰ ਸੁਟਿਆ ਹੈ। ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥ ਤੇਜਭਾਨ ਦੇ ਪੁਤ੍ਰ, ਗੁਰੂ ਅਮਰਦਾਸ ਜੀ, ਭੱਲਿਆਂ ਦੇ ਖਾਨਦਾਨ ਦੇ ਸ਼੍ਰੋਮਣੀ ਪੁਰਸ਼ ਹਨ। ਗੁਰੂ ਨਾਨਕ ਦੇਵ ਜੀ ਦੇ ਵਰ ਰਾਹੀਂ ਉਹ ਹੁਣ ਪਾਤਿਸ਼ਾਹਾਂ ਦੇ ਪਾਤਿਸ਼ਾਹ ਹਨ। ਗੁਰ ਅਮਰਦਾਸ ਸਚੁ ਸਲ੍ਯ੍ਯ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ ॥੧॥੨੧॥ ਸੱਚ ਆਖਦਾ ਹੈ ਸਲ, ਤੂੰ ਹੇ ਗੁਰੂ ਅਮਰਦਾਸ! ਇਸ ਤਰ੍ਹਾਂ ਲੜਾਈ ਕਰ ਕੇ ਦੁਸ਼ਮਨ ਦੀਆਂ ਫੋਜਾਂ ਨੂੰ ਹਰਾ ਦਿੱਤਾ ਹੈ। ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ ॥ ਬੱਦਲਾਂ ਦੀਆਂ ਕਣੀਆਂ ਧਰਤੀ ਦੀ ਬਨਾਸਪਤੀ ਅਤੇ ਬਹਾਰ ਦੇ ਫੁੱਲ ਗਿਣੇ ਨਹੀਂ ਜਾ ਸਕਦੇ। ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ ॥ ਸੂਰਜ ਤੇ ਚੰਦ ਦੀਆਂ ਸੁਆਵਾਂ, ਸਮੁੰਦਰ ਦੇ ਪੇਟ ਅਤੇ ਗੰਗਾ ਦੀਆਂ ਲਹਿਰਾਂ ਦੇ ਓੜਕ ਨੂੰ ਕੌਣ ਪਾ ਸਕਦਾ ਹੈ। ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਯ੍ਯ ਉਨਹ ਜੋੁ ਗਾਵੈ ॥ ਭੱਲ ਕਵੀ ਪੁਰਸ਼ ਆਖਦਾ ਹੈ, ਸ਼ਿਵਜੀ ਦੀ ਇਕਾਗਰਤਾ ਨਾਲ ਭਾਵੇਂ ਇਨਸਾਨ ਉਨ੍ਹਾਂ ਨੂੰ ਗਿਣ (ਗਾਇਨ ਕਰ) ਲਵੇ, ਪ੍ਰੰਤੂ ਉਹ ਸੱਚੇ ਗੁਰਾਂ ਦੇ ਬ੍ਰਹਮ ਵੀਚਾਰ ਨੂੰ ਜਾਣ ਨਹੀਂ ਸਕਦਾ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥ ਸ਼ੇਸ਼ਟ ਹਨ ਤੇਰੀਆਂ ਨੇਕੀਆਂ, ਹੇ ਗੁਰੂ ਅਮਰਦਾਸ! ਤੇਰੀ ਮਹਿਮਾ ਕੇਵਲ ਤੈਨੂੰ ਹੀ ਫਬਦੀ ਹੈ। ਸਵਈਏ ਮਹਲੇ ਚਉਥੇ ਕੇ ੪ ਸਵੱਈਏ, ਚੌਥੀ ਪਾਤਿਸ਼ਾਹੀ ਦੀ ਮਹਿਮਾਂ ਵਿੱਚ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪਾਇਆ ਜਾਂਦਾ ਹੈ। ਇਕ ਮਨਿ ਪੁਰਖੁ ਨਿਰੰਜਨੁ ਧਿਆਵਉ ॥ ਇਕ ਚਿੱਤ ਨਾਲ, ਤੂੰ ਆਪਣੇ ਪਵਿੱਤਰ ਪ੍ਰਭੂ ਦਾ ਆਰਾਧਨ ਕਰ। ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ ॥ ਗੁਰਾਂ ਦੀ ਦਇਆ ਦੁਆਰਾ, ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ। ਗੁਨ ਗਾਵਤ ਮਨਿ ਹੋਇ ਬਿਗਾਸਾ ॥ ਹਰੀ ਦਾ ਜੱਸ ਗਾਇਨ ਕਰਨ ਦੁਆਰਾ, ਮਨੂਆ ਖਿੜ ਜਾਂਦਾ ਹੈ, ਸਤਿਗੁਰ ਪੂਰਿ ਜਨਹ ਕੀ ਆਸਾ ॥ ਅਤੇ ਸੱਚੇ ਗੁਰੂ ਜੀ ਉਸ ਦੇ ਗੋਲੇ ਦੀਆਂ ਉਮੈਦਾ ਪੂਰੀਆਂ ਕਰ ਦਿੰਦੇ ਹਨ। ਸਤਿਗੁਰੁ ਸੇਵਿ ਪਰਮ ਪਦੁ ਪਾਯਉ ॥ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ, ਅਬਿਨਾਸੀ ਅਬਿਗਤੁ ਧਿਆਯਉ ॥ ਅਤੇ ਅਮਰ ਤੇ ਸਰੂਪ-ਰਹਿਤ ਸੁਆਮੀ ਦੀ ਬੰਦਗੀ ਕਰਦਾ ਹੈ। ਤਿਸੁ ਭੇਟੇ ਦਾਰਿਦ੍ਰੁ ਨ ਚੰਪੈ ॥ ਉਸ ਲਾਲ ਮਿਲਣ ਦੁਆਰਾ, ਜੀਵ ਨੂੰ ਗਰੀਬੀ ਨਹੀਂ ਚਿਮੜਦੀ। ਕਲ੍ਯ੍ਯ ਸਹਾਰੁ ਤਾਸੁ ਗੁਣ ਜੰਪੈ ॥ ਕਲਸਹਾਰ ਉਸ ਦੀਆਂ ਸਿਫਤਾਂ ਉਚਾਰਨ ਕਰਦਾ ਹੈ। ਜੰਪਉ ਗੁਣ ਬਿਮਲ ਸੁਜਨ ਜਨ ਕੇਰੇ ਅਮਿਅ ਨਾਮੁ ਜਾ ਕਉ ਫੁਰਿਆ ॥ ਮੈਂ ਸ਼੍ਰੇਸ਼ਟ ਪੁਰਸ਼ ਹਾਂ, ਉਸ ਪੁਰਸ਼ ਦੀ ਪਵਿੱਤਰ ਪ੍ਰਭਤਾ ਉਚਾਰਨ ਕਰਦਾ ਹਾਂ, ਜਿਸ ਨੂੰ ਪ੍ਰਭੂ ਦਾ ਅੰਮ੍ਰਿਤਮਈ ਨਾਮ ਅਉੜਿਆ ਹੈ। ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ ਨਾਮੁ ਨਿਰੰਜਨ ਉਰਿ ਧਰਿਆ ॥ ਅਮਰਦਾਸ, ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਇਸ ਗੁਰੂ ਰਾਮਦਾਸ ਜੀ ਨੂੰ ਪ੍ਰਭੂ ਦੇ ਅੰਮ੍ਰਿਤ ਦੀ ਦਾਤ ਮਿਲੀ ਅਤੇ ਉਨ੍ਹਾਂ ਪਵਿੱਤਰ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲਿਆ। ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ ॥ ਗੁਰੂ ਰਾਮਦਾਸ ਜੀ, ਵਾਹਿਗੁਰੂ ਦੇ ਨਾਮ ਦੇ ਰਸੀਏ, ਸੁਆਮੀ ਦੀਆਂ ਨੇਕੀਆਂ ਦੇ ਖਰੀਦਦਾਰ, ਮਾਲਕ ਦੇ ਜੌਹਰ ਦੇ ਚਾਹਵਾਨ ਅਤੇ ਸੋਲਾ ਆਨੇ ਇਲਸਾਫ ਦੇ ਚਸ਼ਮੇ ਹਨ। ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੧॥ ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁੱਤਰ ਗੁਰੂ ਰਾਮਦਾਸ ਜੀ ਖਾਲੀ ਸਰੋਵਰ ਨੂੰ ਪਰੀ-ਪੂਰਨ ਕਰ ਦਿੰਦੇ ਹਨ। ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ॥ ਗੁਰੂ ਰਾਮਦਾਸ ਜੀ ਪਾਸੋ ਅੰਮ੍ਰਿਤ ਅਤੇ ਅਵਿਨਾਸ਼ੀ ਮਰਤਬੇ ਦੀ ਨਦੀ ਜਾਰੀ ਹੁੰਦੀ ਹੈ ਅਤੇ ਉਹ ਸੁਧਾਰਸ ਦੇ ਸਦੀਵੀ ਭਰਪੂਬ ਤਾਲਾਬ ਹਨ। ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ ॥ ਕੇਵਲ ਉਹ ਸਾਧੂ ਹੀ ਇਸ ਅੰਮ੍ਰਿਤ ਨੂੰ ਪਾਨ ਕਰਦੇ ਅਤੇ ਆਪਣੇ ਮਨੂਏ ਨੂੰ ਇਸ ਅੰਦਰ ਨੁਹਾਉਂਦੇ ਹਨ, ਜਿਨ੍ਹਾਂ ਨੇ ਪਿਛਲੇ ਸਮੇ ਅੰਦਰ ਆਪਣੇ ਸਾਈਂ ਦੀ ਘਾਲ ਕਮਾਈ ਸੀ। ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥ ਪ੍ਰਭੂ ਉਨ੍ਹਾਂ ਦਾ ਡਰ ਦੂਰ ਕਰ ਦਿੰਦਾ ਹੈ। ਉਨ੍ਹਾਂ ਨੂੰ ਡਰ-ਰਹਿਤ ਪਦਵੀ ਰਖ਼ਸ਼ਦਾ ਹੈ ਅਤੇ ਉਨ੍ਹਾਂ ਦਾ ਕੇਵਲ ਆਪਣੇ ਨਾਮ ਰਾਹੀਂ ਪਾਰ ਉਤਾਰਾ ਦਰ ਦਿੰਦਾ ਹੈ। ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੨॥ ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਿਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ। ਸਤਗੁਰ ਮਤਿ ਗੂੜ੍ਹ੍ਹ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਯਾ ॥ ਡੂੰਘੀ ਹੈ ਸੱਚੇ ਗੁਰਾਂ ਦੀ ਸਮਝ, ਉਨ੍ਹਾਂ ਦੀ ਸੁਹਬਤ ਬੰਦੇ ਨੂੰ ਬੇਦਾਗ ਬਣਾ ਦਿੰਦੀ ਹੈ ਅਤੇ ਉਨ੍ਹਾਂ ਦੀ ਜਿੰਦੜੀ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਗੂੜ੍ਹੀ ਲਾਲ ਰੰਗੀ ਹੋਈ ਹੈ। ਜਾਗ੍ਯ੍ਯਾ ਮਨੁ ਕਵਲੁ ਸਹਜਿ ਪਰਕਾਸ੍ਯ੍ਯਾ ਅਭੈ ਨਿਰੰਜਨੁ ਘਰਹਿ ਲਹਾ ॥ ਬ੍ਰਹਮਿ ਗਿਆਨ ਨਾਲ ਰੋਸ਼ਨ ਹੋਇਆ ਹੋਇਆ ਉਨ੍ਹਾਂ ਦਾ ਚਿੱਤ ਕਮਲ ਸਾਵਧਾਨ ਰਹਿੰਦਾ ਹੈ ਅਤੇ ਆਪਣੇ ਧਾਮ ਅੰਦਰ ਹੀ ਉਨ੍ਹਾਂ ਨੇ ਨਿੱਡਰ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ। copyright GurbaniShare.com all right reserved. Email |