ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ ॥ ਸ਼ਰਧਾ ਦਾ ਪਲੰਘ, ਅਡੋਲਤਾ ਦਾ ਵਛਾਉਣਾ ਅਤੇ ਸੰਤੁਸ਼ਟਤਾ ਦੀ ਤੇਰੀ ਚਾਨਣੀ ਹੈ, ਹੇ ਗੁਰਦੇਵ! ਅਤੇ ਨਿੰਮਰਤਾ ਦੀ ਸੰਜੋਅ ਹਮੇਸ਼ਾਂ ਹੀ ਤੈਨੂੰ ਸ਼ਸ਼ੋਭਤ ਕਰਦੀ ਹੈ। ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ ॥ ਗੁਰਾਂ ਦੀ ਬਾਣੀ ਰਾਹੀਂ, ਤੂੰ ਨਾਮ ਦੀ ਕਮਾਈ ਅਤੇ ਇਸ ਦਾ ਹੀ ਆਸਰਾ ਲੈ, ਤੂੰ ਆਪਣੇ ਸੰਗੀਆਂ ਨੂੰ ਮਹਿਕਾਉਂਦਾ ਹੈ। ਅਜੋਨੀਉ ਭਲ੍ਯ੍ਯੁ ਅਮਲੁ ਸਤਿਗੁਰ ਸੰਗਿ ਨਿਵਾਸੁ ॥ ਤੂੰ ਜਨਮ-ਰਹਿਤ, ਸ਼੍ਰੇਸ਼ਟ ਅਤੇ ਨਿਰਮਲ ਸੱਚੇ ਗੁਰੂ ਅਮਰਦਾਸ ਨਾਲ ਵਸਦਾ ਹੈ। ਗੁਰ ਰਾਮਦਾਸ ਕਲ੍ਯ੍ਯੁਚਰੈ ਤੁਅ ਸਹਜ ਸਰੋਵਰਿ ਬਾਸੁ ॥੧੦॥ ਭੱਟ ਕਲ ਆਖਦਾ ਹੈ, ਤੂੰ ਹੇ ਗੁਰੂ ਰਾਮਦਾਸ, ਬ੍ਰਹਿਮ-ਗਿਆਨ ਦੇ ਸਮੁੰਦਰ ਅੰਦਰ ਵਸਦਾ ਹੈ। ਗੁਰੁ ਜਿਨ੍ਹ੍ਹ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ ॥ ਜਿਨ੍ਹਾਂ ਉਤੇ ਗੁਰਦੇਵ ਜੀ ਦੀ ਖੁਸ਼ੀ ਹੁੰਦੀ ਹੈ, ਪ੍ਰਭੂ ਦਾ ਨਾਮ ਉਨ੍ਹਾਂ ਦੇ ਮਨ ਅੰਦਰ ਵਸਦਾ ਹੈ। ਜਿਨ੍ਹ੍ਹ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ ॥ ਜਿਨ੍ਹਾਂ ਨਾਲ ਗੁਰੂ ਜੀ ਪਰਮ ਪ੍ਰਸੰਨ ਹਨ, ਉਨ੍ਹਾਂ ਪਾਸੋ ਪਾਪ ਬਹੁਤ ਦੂਰ ਭਜ ਜਾਂਦੇ ਹਨ। ਗੁਰੁ ਜਿਨ੍ਹ੍ਹ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ ॥ ਜਿਨ੍ਹਾਂ ਉਤੇ ਗੁਰਾ ਦੀ ਖੁਸ਼ੀ ਹੈ, ਉਹ ਆਪਣੇ ਸਵੈ-ਸਨਮਾਨ ਅਤੇ ਸਵੈ-ਹੰਗਤਾ ਨੂੰ ਨਸ਼ਟ ਕਰ ਦਿੰਦੇ ਹਨ। ਜਿਨ੍ਹ੍ਹ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ ॥ ਜਿਨ੍ਹਾਂ ਨਾਲ ਗੁਰੂ ਜੀ ਘਣੇਰੇ ਖੁਸ਼ ਹਨ, ਨਾਮ ਨਾਲ ਜੋੜ ਕੇ ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਜਾਂਦਾ ਹੈ। ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ ॥ ਜਿਸ ਕਿਸੇ ਨੂੰ ਪ੍ਰਮਾਣੀਕ ਗੁਰਾਂ ਦੇ ਗਿਆਨ ਦੀ ਦਾਤ ਪਰਾਪਤ ਹੋਈ ਹੈ, ਫਲਦਾਇਕ ਹੈ ਉਸ ਦਾ ਆਗਮਨ ਇਸ ਜਹਾਨ ਅੰਦਰ। ਸ੍ਰੀ ਗੁਰੂ ਸਰਣਿ ਭਜੁ ਕਲ੍ਯ੍ਯ ਕਬਿ ਭੁਗਤਿ ਮੁਕਤਿ ਸਭ ਗੁਰੂ ਲਗਿ ॥੧੧॥ ਕਵੀਸ਼ਰ ਕਲ ਦੌੜ ਕੇ ਮਹਾਰਾਜ ਗੁਰਦੇਵ ਜੀ ਦੀ ਪਨਾਹ ਲੈਂਦਾ ਹੈ। ਗੁਰਾਂ ਦੇ ਨਾਲ ਜੁੜਨ ਦੁਆਰਾ ਜੀਵ ਨੂੰ ਸੰਸਾਰੀ ਇਕਬਾਲ ਆਤਮਕ ਮੋਖਸ਼ ਅਤੇ ਹਰ ਕਿਸਮ ਦੀ ਦਾਤ ਮਿਲ ਜਾਂਦੀ ਹੈ। ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ ॥ ਸੱਚੇ ਗੁਰਾਂ ਨੇ ਤੰਬੂ ਲਾਇਆ ਹੈ ਜਿਸ ਦੇ ਹੇਠਾਂ ਸਾਰੇ ਲੋਕ ਇਕੱਤਰ ਹੋ ਗਏ ਹਨ। ਅਨਭਉ ਨੇਜਾ ਨਾਮੁ ਟੇਕ ਜਿਤੁ ਭਗਤ ਅਘਾਣੇ ॥ ਗੈਬੀ ਗਿਆਤ ਉਨ੍ਹਾਂ ਦਾ ਝੰਡਾ ਹੈ ਅਤੇ ਪ੍ਰਭੂ ਦਾ ਨਾਮ ਉਨ੍ਹਾਂ ਦਾ ਆਸਰਾ, ਜਿਸ ਦੇ ਨਾਲ ਸਾਧੂ ਰੱਜ ਗਏ ਹਨ। ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ ॥ ਪਿਆਰੀ ਉਪਾਸ਼ਨਾ ਦੇ ਰਾਹੀਂ ਗੁਰੂ ਨਾਨਕ, ਅੰਗਦ ਅਤੇ ਅਮਰਦਾਸ ਜੀ, ਪ੍ਰਭੂ ਨਾਲ ਅਭੇਦ ਹੋ ਗਏ ਹਨ। ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ੍ਹ ਹੂ ਰਸੁ ਜਾਣੇ ॥੧੨॥ ਕੇਵਲ ਤੂੰ ਹੀ, ਹੇ ਗੁਰੂ ਰਾਮਦਾਸ! ਵਾਹਿਗੁਰੂ ਪਾਤਿਸ਼ਾਹ ਨਾਲ ਇਸ ਮਿਲਾਪ ਦੇ ਸੁਆਦ ਨੂੰ ਜਾਣਦਾ ਹੈ। ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥ ਕੇਵਲ ਉਹ ਹੀ ਗਿਆਨੀ ਹੈ ਜੋ ਆਪਣੇ ਮਨ ਦੀ ਗੱਡੀ ਨੂੰ ਪਰਮ ਸ਼੍ਰੇਸ਼ਟ ਅਵਸਥਾ ਨਾਲ ਜੋੜਦਾ ਹੈ ਅਤੇ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ। ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ ॥ ਉਹ ਸੱਚ ਤੇ ਸੰਤੁਸ਼ਟਤਾ ਨੂੰ ਇਕੱਤਰ ਕਰਦਾ ਹੈ ਅਤੇ ਆਪਣੇ ਮਨ ਦੇ ਖਾਲੀ ਤਾਲਾਬ ਨੂੰ ਭਰ ਲੈਂਦਾ ਹੈ। ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ ॥ ਅਕਹਿ ਹੈ ਵਾਰਤਾ ਅਬਿਨਾਸ਼ੀ ਸ਼ਹਿਰ ਦੀ। ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ। ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ ॥੧੩॥ ਹੇ ਗੁਰੂ ਰਾਮਦਾਸ! ਇਕ ਜਨਕ ਵਰਗੀ ਪਾਤਿਸ਼ਾਹੀ ਕੇਵਲ ਤੈਨੂੰ ਹੀ ਫਬਦੀ ਹੈ। ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜ੍ਹ੍ਹੁ ਤਿਨ੍ਹ੍ਹ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ ॥ ਜੇ ਕੋਈ ਸੱਚੇ ਗੁਰਾਂ ਦੇ ਦਿੱਤੇ ਹੋਏ ਨਾਮ ਨੂੰ ਇਕ ਚਿੱਤ ਤੇ ਪਿਆਰ ਨਾਲ ਸਥਿਰਤਾ ਸਹਿਤ ਉਚਾਰਦਾ ਹੈ, ਦਸੋ! ਉਸ ਪੁਰਸ਼ ਨੂੰ ਕਸ਼ਟ ਅਤੇ ਕਸਮਲ ਕਿਸ ਤਰ੍ਹਾਂ ਚਿਮੜ ਸਕਦੇ ਹਨ? ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸ੍ਟਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ ॥ ਜਿਸ ਕਿਸੇ ਉਤੇ ਵਾਹਿਗੁਰੂ, ਪਾਰ ਕਰਨ ਲਈ ਇਕ ਜਹਾਜ, ਇਕ ਮੁਹਤ ਭਰ ਲਈ ਭੀ ਆਪਣੀ ਮਿਹਰ ਦੀ ਨਿਗ੍ਹਾ ਕਰਦਾ ਹੈ, ਉਹ ਆਪਣੇ ਮਨ ਵਿੱਚ ਨਾਮ ਦਾ ਆਰਾਧਨ ਕਰਦਾ ਹੈ ਅਤੇ ਵਿਸ਼ੇਭੋਗ ਤੇ ਗੁੱਸੇ ਤੋਂ ਖਲਾਸੀ ਪਾ ਜਾਂਦਾ ਹੈ। ਜੀਅਨ ਸਭਨ ਦਾਤਾ ਅਗਮ ਗ੍ਯ੍ਯਾਨ ਬਿਖ੍ਯ੍ਯਾਤਾ ਅਹਿਨਿਸਿ ਧ੍ਯ੍ਯਾਨ ਧਾਵੈ ਪਲਕ ਨ ਸੋਵੈ ਜੀਉ ॥ ਗੁਰੂ ਜੀ ਸਾਰੇ ਜੀਵਾਂ ਦੇ ਦਾਤਾਰ ਹਨ, ਬੇਥਾਹ ਸੁਆਮੀ ਦੀ ਗਿਆਤ ਦਾ ਉਚਾਰਨ ਕਰਦੇ ਹਨ, ਸਦੀਵ ਹੀ ਉਸ ਨੂੰ ਸਿਮਰਦੇ ਹਨ ਅਤੇ ਇਕ ਮੁਹਤ ਭਰ ਲਈ ਭੀ ਸੌਦੇ ਨਹੀਂ। ਜਾ ਕਉ ਦੇਖਤ ਦਰਿਦ੍ਰੁ ਜਾਵੈ ਨਾਮੁ ਸੋ ਨਿਧਾਨੁ ਪਾਵੈ ਗੁਰਮੁਖਿ ਗ੍ਯ੍ਯਾਨਿ ਦੁਰਮਤਿ ਮੈਲੁ ਧੋਵੈ ਜੀਉ ॥ ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਨੂੰ ਵੇਖਣ ਦੁਆਰਾ ਗਰੀਬੀ ਅਲੋਪ ਹੋ ਜਾਂਦੀ ਹੈ ਅਤੇ ਜੀਵ ਨਾਮ-ਵਰਗੇ ਖਜਾਨੇ ਨੂੰ ਪਾ ਲੈਂਦਾ ਹੈ। ਸ਼੍ਰੋਮਣੀ ਗੁਰਾਂ ਦਾ ਦਿੱਤਾ ਹੋਇਆ ਬ੍ਰਹਿਮ-ਬੋਧ ਮੰਦੀ-ਅਕਲ ਦੀ ਮਲੀਣਤਾ ਨੂੰ ਧੋ ਸੁਟਦਾ ਹੈ। ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ ਤਿਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ ॥੧॥ ਜੋ ਕੋਈ ਸੱਚੇ ਗੁਰਾਂ ਦੇ ਦਿੱਤੇ ਹੋਏ ਨਾਮ ਨੂੰ ਪ੍ਰੇਮ ਤੇ ਇਕ ਚਿੱਤ ਸਥਿਰਤਾ ਰਹਿਤ ਉਚਾਰਦਾ ਹੈ, ਦਸੋ ਕਿ ਉਹ ਪੁਰਸ਼ ਨੂੰ ਕਸ਼ਟ ਅਤੇ ਕਸਮਲ ਕਿਸ ਤਰ੍ਹਾਂ ਚਿਮੜ ਸਕਦੇ ਹਨ? ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥ ਈਮਾਨ ਅਤੇ ਚੰਗੇ ਅਮਲ ਪੂਰਨ ਸੱਚੇ ਗੁਰਾਂ ਪਾਸੋ ਪਰਾਪਤ ਹੁੰਦੇ ਹਨ। ਜਾ ਕੀ ਸੇਵਾ ਸਿਧ ਸਾਧ ਮੁਨਿ ਜਨ ਸੁਰਿ ਨਰ ਜਾਚਹਿ ਸਬਦ ਸਾਰੁ ਏਕ ਲਿਵ ਲਾਈ ਹੈ ॥ ਐਹੋ ਜਿਹਾ ਹੈ ਸੁਆਮੀ, ਜਿਸ ਦੀ ਘਾਲ ਨੂੰ ਪੂਰਨ ਪੁਰਸ਼, ਸੰਤ, ਖਾਮੋਸ਼ ਰਿਸ਼ੀ ਅਤੇ ਦੈਵੀ ਮਨੁਸ਼ ਲੋਚਦੇ ਹਨ ਅਤੇ ਜਿਸ ਦੇ ਸ੍ਰੇਸ਼ਟ ਨਾਮ ਦੇ ਰਾਹੀਂ, ਬੰਦੇ ਦੀ ਇਕ ਹਰੀ ਨਾਲ ਪਿਰਹੜੀ ਪੈ ਜਾਂਦੀ ਹੈ। ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ ਹੈ ॥ ਬਹੁੜੇ ਤੇਰੇ ਅੰਤ ਨੂੰ ਕੌਣ ਜਾਣ ਸਕਦਾ ਹੈ, ਹੇ ਗੁਰਦੇਵ! ਤੂੰ ਭੈ-ਵਿਹੁਣ ਅਤੇ ਸਰੂਪ ਰਹਿਤ ਸੁਆਮੀ ਦਾ ਸਰੂਪ ਹੈ। ਕੇਵਲ ਤੂੰ ਹੀ ਅਕਹਿ ਵਾਹਿਗੁਰੂ ਨੂੰ ਵਰਨਣ ਕਰਦਾ ਹੈ ਅਤੇ ਕੇਵਲ ਤੈਨੂੰ ਹੀ ਉਸ ਦੀ ਗਿਆਤ ਹੈ। ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧ੍ਯ੍ਯਾਈ ਹੈ ॥ ਹੇ ਸੰਦੇਹ ਅੰਦਰ ਭਟਕ ਰਹੇ ਦੁਨੀਆਵੀ ਬੰਦੇ! ਗੁਰਾਂ ਦੀ ਸਿਖਿਆ ਦੁਆਰਾ, ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਇਸ ਤਰ੍ਹਾਂ ਤੂੰ ਜੰਮਣ ਅਤੇ ਕਰਨ ਤੋਂ ਖਲਾਸੀ ਪਾ ਜਾਵੇਗਾ ਅਤੇ ਮੌਤ ਦਾ ਦੂਤ ਤੈਨੂੰ ਸਜ਼ਾ ਨਹੀਂ ਦੇਵੇਗਾ। ਮਨ ਪ੍ਰਾਣੀ ਮੁਗਧ ਬੀਚਾਰੁ ਅਹਿਨਿਸਿ ਜਪੁ ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥੨॥ ਹੇ ਮੂਰਖ ਫਾਨੀ ਬੰਦੇ! ਤੂੰ ਆਪਣੇ ਚਿੱਤ ਅੰਦਰ ਖਿਆਲ ਕਰ ਅਤੇ ਦਿਹੂੰ ਤੇ ਰੈਣ ਆਪਣੇ ਸਾਈਂ ਨਾਮ ਦਾ ਉਚਾਰਨ ਕਰ। ਈਮਾਨ ਅਤੇ ਸ਼ੁਭ ਅਮਲ ਪੂਰਨ ਸੱਚੇ ਗੁਰਾਂ ਪਾਸੋ ਪਰਾਪਤ ਹੁੰਦੇ ਹਨ। ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥ ਹੇ ਮੇਰੇ ਸੱਚੇ ਗੁਰਦੇਵ! ਮੈਂ ਤੇਰੇ ਸੱਚੇ ਨਾਮ ਉਤੋਂ ਕੁਰਬਾਨ ਅਤੇ ਵਾਰੀ ਵੰਞਦਾ ਹਾਂ। ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥ ਮੈਂ ਤੈਨੂੰ ਕਿਹੜੀ ਮਹਿਮਾ ਨਿਰੂਪਣ ਕਰ ਸਕਦਾ ਹਾਂ ਅਤੇ ਤੇਰੀ ਕਿਹੜੀ ਘਾਲ ਕਮਾ ਸਕਦਾ ਹਾਂ? ਆਪਣੇ ਮੂੰਹ ਦੀ ਇਕ ਜੀਭ ਨਾਲ ਆਪਣੇ ਦੋਨੋ ਹੱਥ ਬੰਨ੍ਹ ਕੇ ਤੇਰੇ ਨਾਮ ਦਾ ਮੈਂ ਖੁਸ਼ੀ ਨਾਲ ਉਚਾਰਨ ਕਰਦਾ ਹਾਂ। ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥ ਫਿਰ ਆਪਣੇ ਖਿਆਲ, ਬਚਨ ਅਤੇ ਅਮਲ ਅੰਦਰ ਤੂੰ ਸੱਚੇ ਨਾਮ ਨੂੰ ਅਨੁਭਵ ਕਰਦਾ ਹੈ ਅਤੇ ਹੋਰਸ ਕਿਸੇ ਨੂੰ ਨਹੀਂ ਪੂਜਦਾ, ਹੇ ਗੁਰਦੇਵ! ਉਸ ਬੇਅੰਤ ਪ੍ਰਭੂ ਦੇ ਸ਼੍ਰੇਸ਼ਟ ਨਾਮ ਨੂੰ ਤੂੰ ਮੇਰੇ ਹਿਰਦੇ ਅੰਦਰ ਟਿਕਾ ਦਿੱਤਾ ਹੈ। copyright GurbaniShare.com all right reserved. Email |