ਨਲ੍ਯ੍ਯ ਕਵਿ ਪਾਰਸ ਪਰਸ ਕਚ ਕੰਚਨਾ ਹੁਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥ ਕਵੀ ਨਲ ਆਖਦਾ ਹੈ, ਜਿਸ ਤਰ੍ਹਾਂ ਰਸਾਇਣ ਨਾਲ ਛੁਹਣ ਦੁਆਰਾ ਸ਼ੀਸ਼ਾ, ਸੋਨਾ ਹੋ ਜਾਂਦਾ ਹੈ ਅਤੇ ਜਿਸ ਤਰ੍ਹਾਂ ਚੰਨਣ ਹੋਰਨਾ ਬਿਰਛਾ ਨੂੰ ਸੁੰਗਧਤ ਕਰ ਦਿੰਦਾ ਹੈ ਏਸੇ ਤਰ੍ਹਾਂ ਐਸੇ ਹਨ ਗੁਰਦੇਵ ਜਿਨ੍ਹਾਂ ਦਾ ਚਿੰਤਨ ਬੰਦੇ ਦੀ ਕਾਂਇਆ ਨੂੰ ਪਲਟ ਦਿੰਦਾ ਹੈ। ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥੩॥ ਮੈਂ ਸੱਚੇ ਗੁਰਾਂ ਦੇ ਨਾਮ ਉਤੋਂ ਕੁਰਬਾਨ ਅਤੇ ਵਾਰੀ ਵੰਞਦਾ ਹਾਂ, ਜਿਨ੍ਹਾਂ ਦਾ ਦਰ ਵੇਖਣ ਦੁਆਰਾ ਮਿਥਨ ਹੁਲਾਸ ਅਤੇ ਗੁੱਸਾ ਦੂਰ ਹੋ ਜਾਂਦੇ ਹਨ। ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਸੰਸਾਰੀ ਅਤੇ ਰੂਹਾਨੀ ਰਾਜ-ਸਿੰਘਾਸਣ ਬਖਸ਼ਿਆ ਹੈ। ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ੍ਯ ਜਨ ਕੀਅਉ ਪ੍ਰਗਾਸ ॥ ਪਹਿਲ ਪ੍ਰਿਥਮੇ ਨਾਨਕ ਦੇਵ ਜੀ ਚੰਦਰਮੇ ਦੀ ਮਾਨੰਦ ਪ੍ਰਗਟ ਹੋਏ। ਮਨੁਸ਼ ਜਾਤੀ ਨੂੰ ਤਾਰਣ ਲਈ ਉਨ੍ਹਾਂ ਨੇ ਸੰਸਾਰ ਨੂੰ ਰੋਸ਼ਨ ਕੀਤਾ, ਜੋ ਤਦ ਖੁਸ਼ੀ ਨਾਲ ਪਰੀਪੂਰਨ ਹੋ ਗਿਆ। ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ ਅਕਨੀਯ ਪ੍ਰਭੂ ਦੇ ਧਰਮ-ਚਰਚੇ ਅਤੇ ਬ੍ਰਹਮ-ਬੋਧ ਦੇ ਖਜਾਨੇ ਦੀ, ਨਾਨਕ ਨੇ ਗੁਰੂ ਅੰਗਦ ਨੂੰ ਦਾਤ ਦਿੱਤੀ, ਜਿਸ ਨੇ ਆਪਣੇ ਪੰਜੇ ਭੂਤਨਿਆਂ ਨੂੰ ਕਾਬੂ ਕਰ ਲਿਆ ਅਤੇ ਮੌਤ ਦੇ ਦੂਤਾਂ ਦੇ ਡਰ ਤੋਂ ਖਲਾਸੀ ਪਾ ਲਈ। ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ ਵਿਸ਼ਾਲ ਅਤੇ ਪੂਜਯ ਸੱਚੇ ਗੁਰੂ ਅਮਰਦਾਸ ਜੀ ਨੇ ਕਾਲੇ ਯੁਗ ਦੀ ਇਜ਼ਤ ਰੱਖ ਲਈ ਅਤੇ ਐਸੇ ਹਨ ਉਹ ਜਿਨ੍ਹਾਂ ਦੇ ਕਮਲ ਪੈਰਾਂ ਨੂੰ ਵੇਖ ਕੇ, ਜੀਵਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ। ਸਭ ਬਿਧਿ ਮਾਨ੍ਯ੍ਯਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥ ਜਦ ਉਨ੍ਹਾਂ ਦੇ ਚਿੱਤ ਦੀ ਹਰ ਤਰ੍ਹਾਂ ਨਾਲ ਤਸੱਲੀ ਹੋ ਗਈ ਤਾਂ ਉਹ ਖੁਸ਼ ਹੋ ਗਏ ਅਤੇ ਉਨ੍ਹਾਂ ਨੇ ਦੁਨਿਆਵੀ ਅਤੇ ਰੂਹਾਨੀ ਰਾਜ-ਸਿੰਘਾਸਣ ਗੁਰੂ ਰਾਮਦਾਸ ਨੂੰ ਬਖਸ਼ ਦਿੱਤਾ। ਰਡ ॥ ਇਹ ਇਕ ਛੰਦ ਦਾ ਨਾਮ ਹੈ। ਜਿਸਹਿ ਧਾਰ੍ਯ੍ਯਿਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ ॥ ਜਿਸ ਨੇ ਧਰਤੀ ਅਤੇ ਅਸਮਾਨ ਅਤੇ ਹਵਾ ਅਤੇ ਸਮੁੰਦਰਾਂ ਦਾ ਪਾਣੀ ਅਸਥਾਪਨ ਕੀਤਾ ਹੈ, ਅਤੇ ਅੱਗ ਅਤੇ ਅੰਨ ਆਦਿਕ ਬਣਾਏ ਹਨ। ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥ ਜਿਸ ਨੇ ਚੰਦ੍ਰਮਾ, ਤਾਰੇ ਸੂਰਜ ਰਾਤ੍ਰੀ ਦਿਹੁੰ ਅਤੇ ਪਹਾੜ ਰਚੇ ਹਨ, ਅਤੇ ਜਿਸ ਨੇ ਬਿਰਛਾਂ ਨੂੰ ਪੁਸ਼ਪ ਅਤੇ ਮੇਵੇ ਲਾਏ ਹਨ। ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥ ਜਿਸ ਨੇ ਦੇਵਤਿਆਂ ਮਨੁਸ਼ਾਂ ਅਤੇ ਸੱਤਾਂ ਸਾਗਰਾਂ ਨੂੰ ਰਚਿਆ ਹੈ ਅਤੇ ਜਿਸ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ। ਸੋਈ ਏਕੁ ਨਾਮੁ ਹਰਿ ਨਾਮੁ ਸਤਿ ਪਾਇਓ ਗੁਰ ਅਮਰ ਪ੍ਰਗਾਸੁ ॥੧॥੫॥ ਉਹ ਅਦੁਤੀ ਨਾਮ, ਸੁਆਮੀ ਦੇ ਸਚੇ ਨਾਮ ਦੀ ਰੋਸ਼ਨੀ ਦੀ ਦਾਤ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਈ ਹੈ। ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥ ਕੰਨਾਂ ਨਾਲ ਗੁਰਾਂ ਦੀ ਬਾਣੀ ਸ੍ਰਵਣ ਕਰਨ ਦੁਆਰਾ ਸ਼ੀਸ਼ਾ ਸੋਨਾ ਥੀ ਵੰਞਦਾ ਹੈ। ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ ॥ ਮੂੰਹ ਨਾਲ ਸਚੇ ਗੁਰਾਂ ਦਾ ਨਾਮ ਉਚਾਰਨ ਕਰਨ ਦੁਆਰਾ, ਜ਼ਹਿਰ ਆਬਿ-ਹਿਯਾਤ ਹੋ ਜਾਂਦੀ ਹੈ। ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ ॥ ਜਦ ਸਚੇ ਗੁਰਦੇਵ ਜੀ ਆਪਣੀ ਦਇਆ-ਦ੍ਰਿਸ਼ਤੀ ਕਰਦੇ ਹਨ ਤਾਂ ਲੋਹਾ ਜਵੇਹਰ ਥੀ ਵੰਞਦਾ ਹੈ। ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ ॥ ਜਦ ਇਨਸਾਨ ਗੁਰਾਂ ਦੀ ਗਿਆਤ ਨੂੰ ਉਚਾਰਦਾ ਅਤੇ ਸੋਚਦਾ ਸਮਝਦਾ ਹੈ, ਪੱਥਰ ਹੀਰਾ ਥੀ ਵੰਞਦਾ ਹੈ। ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ ॥ ਦੂਰ ਹੋ ਗਈਆਂ ਹਨ ਪੀੜ ਤੇ ਗਰੀਬੀ ਉਨ੍ਹਾਂ ਦੀ, ਜਿਨ੍ਹਾਂ ਨੂੰ ਸਚੇ ਗੁਰਾਂ ਨੇ ਲੱਕੜੀ ਤੋਂ ਚੰਨਣ ਬਣਾ ਦਿੱਤਾ ਹੈ। ਸਤਿਗੁਰੂ ਚਰਨ ਜਿਨ੍ਹ੍ਹ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ ॥੨॥੬॥ ਜੋ ਸਚੇ ਗੁਰਾਂ ਦੇ ਪੈਰਾ ਨੂੰ ਛੂਹ ਲੈਂਦਾ ਹੈ, ਉਹ ਡੰਗਰ ਅਤੇ ਭੂਤਨੇ ਤੋਂ ਇਕ ਦੇਵੀ ਪੁਰਸ਼ ਬਣ ਜਾਂਦਾ ਹੈ। ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥ ਜਿਸ ਦੇ ਪਾਸੇ ਗੁਰਦੇਵ ਜੀ ਹਨ, ਉਸ ਨੂੰ ਧਨ ਦੌਲਤ ਕਿਸ ਤਰ੍ਹਾਂ ਹੰਕਾਰੀ ਬਣਾ ਸਕਦੀ ਹੈ? ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ॥ ਜਿਸ ਦੀ ਤਰਫ ਗੁਰਦੇਵ ਜੀ ਹਨ, ਲੱਖਾਂ ਬਾਹਾਂ ਉਸ ਦਾ ਕੀ ਕਰ ਸਕਦੀਆਂ ਹਨ। ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ ॥ ਜਿਸ ਦੇ ਪਾਸੇ ਗੁਰੂ ਜੀ ਹਨ, ਬ੍ਰਹਿਮ ਗਿਆਤ ਅਤੇ ਆਤਮ ਦ੍ਰਿਸ਼ਯ ਲਈ ਉਹ ਹੋਰ ਕਿਸੇ ਤੇ ਲਿਰਭਰ ਨਹੀਂ ਹੁੰਦਾ। ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ ॥ ਜਿਸ ਵਲ ਗੁਰੂ ਜੀ ਹਨ, ਉਹ ਗੁਰਾਂ ਦੀ ਬਾਣੀ ਅਤੇ ਸਿੱਖਿਆ ਨੂੰ ਵੀਚਾਰਦਾ ਹੈ ਅਤੇ ਸਚੇ ਧਾਮਾਂ ਅੰਦਰ ਵਸਦਾ ਹੈ। ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ ॥ ਗੋਲਾ ਡਾਢੀ ਬਿਨੇ ਕਰਦਾ ਹੈ, ਜੋ ਕੋਈ ਦਿਨ ਤੇ ਰਾਤ ਵਿਸ਼ਾਲ ਗੁਰਾਂ ਦੇ ਨਾਮ ਦਾ ਉਚਾਰਨ ਕਰਦਾ ਹੈ, ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ ॥੩॥੭॥ ਅਤੇ ਗੁਰਾਂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ, ਉਹ ਜੰਮਣ ਅਤੇ ਮਰਨ ਦੋਹਾਂ ਤੋਂ ਖਲਾਸੀ ਪਾ ਜਾਂਦਾ ਹੈ। ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥ ਗੁਰਾਂ ਦੇ ਬਾਝੋਂ ਅਨ੍ਹੇਰਾ ਘੁੱਪ ਹੈ ਅਤੇ ਗੁਰਾਂ ਦੇ ਬਾਝੋਂ ਸੋਝੀ ਪਰਾਪਤ ਨਹੀਂ ਹੁੰਦੀ। ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥ ਗੁਰਾਂ ਦੇ ਬਗੈਰ, ਬੰਦੇ ਨੂੰ ਬ੍ਰਹਿਮ-ਗਿਆਤ ਅਤੇ ਕਾਮਯਾਬੀ ਪਰਾਪਤ ਨਹੀਂ ਹੁੰਦੀ ਅਤੇ ਗੁਰਾਂ ਦੇ ਬਗੈਰ ਉਸ ਨੂੰ ਕਲਿਆਣ ਦੀ ਦਾਤ ਨਹੀਂ ਮਿਲਦੀ। ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥ ਤੂੰ ਗੁਰੂ ਧਾਰਾਨ ਕਰ, ਹਾਂ ਮੇਰੀ ਜਿੰਦੜੀਏ ਤੂੰ ਗੁਰੂ ਧਾਰਨ ਕਰ, ਤਾਂ ਜੋ ਤੂੰ ਸੱਚੀ ਬ੍ਰਹਮ ਵੀਚਾਰ ਕਰ ਸਕੇ। ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥ ਤੂੰ ਉਹ ਗੁਰੂ ਧਾਰਨ ਕਰ, ਜੋ ਨਾਮ ਨਾਲ ਸ਼ਸ਼ੋਭਤ ਹੈ, ਤਾਂ ਜੋ ਤੇਰੇ ਸਾਰੇ ਪਾਪ ਧੋਤੇ ਜਾਣ। ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਯ੍ਯ ਕਹਿ ॥ ਭੱਟ ਕਲ ਆਖਦਾ ਹੈ, ਆਪਣਿਆਂ ਨੇਤਰਾਂ ਅਤੇ ਬਚਨਾਂ ਦੁਆਰਾ ਤੂੰ ਗੁਰਾਂ ਵਡੇ ਗੁਰਾਂ, ਸਚੇ ਗੁਰਾਂ ਦਾ ਸਿਮਰਨ ਕਰ। ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥੪॥੮॥ ਜਿਨ੍ਹਾਂ ਨੇ ਗੁਰੂ ਨਾਂ ਵੇਖਿਆ ਹੈ ਅਤੇ ਨਾਂ ਹੀ ਘਾਰਨ ਕੀਤਾ ਹੈ, ਨਿਸਫਲ ਹਨ ਉਹ ਇਸ ਜਹਾਨ ਅੰਦਰ। ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥ ਹੇ ਮੇਰੀ ਜਿੰਦੜੀਏ! ਤੂੰ ਗੁਰੂਆਂ ਦੇ ਗੁਰੂ ਗੁਰਦੇਵ ਜੀ ਦੇ ਨਾਮ ਦਾ ਉਚਾਰਨ ਕਰ। copyright GurbaniShare.com all right reserved. Email |