Page 1400

ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ ॥
ਇਸ ਕਾਲੇ ਯੁਗ ਅੰਦਰ, ਸਰਬ ਸ਼ਕਤੀਵਾਨ ਗੁਰੂ ਜੀ ਪਾਰ ਉਤਾਰਨ ਲਈ ਇਕ ਜਹਾਜ ਹਨ, ਜਿਨ੍ਹਾਂ ਦੀ ਬਾਣੀ ਸੁਣਨ ਦੁਆਰਾ, ਜੀਵ ਅਫੁਰ ਤਾੜੀ ਅੰਦਰ ਰਮ ਜਾਂਦਾ ਹੈ।

ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ ॥
ਉਹ ਐਸੇ ਯੋਧੇ ਹਨ, ਜੋ ਪੀੜ ਨੂੰ ਇਕ ਛਿਨ ਵਿੱਚ ਨਸ਼ਟ ਕਰ ਸਕਦੇ ਹਨ ਅਤੇ ਆਰਾਮ ਬਖਸ਼ ਸਕਦੇ ਹਨ। ਜੋ ਕੋਈ ਉਨ੍ਹਾਂ ਦਾ ਚਿੰਤਨ ਕਰਦਾ ਹੈ ਉਸ ਦੇ ਉਹ ਨੇੜੇ ਹੀ ਵਸਦੇ ਹਨ।

ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ ਅਘ ਜਾਹਿ ਪਰੇਰੇ ॥
ਗੁਰੂ ਜੀ ਪੂਰਨ ਪੁਰਸ਼ ਹਨ ਜੋ ਹਿਰਦੇ ਅੰਦਰ ਆਪਣੇ ਪ੍ਰਭੂ ਨੂੰ ਆਰਾਧਦੇ ਹਨ। ਉਨ੍ਹਾਂ ਦਾ ਚਿਹਰਾ ਵੇਖਣ ਦੁਆਰਾ ਪਾਪ ਦੂਰ ਦੋਡ ਜਾਂਦੇ ਹਨ।

ਜਉ ਹਰਿ ਬੁਧਿ ਰਿਧਿ ਸਿਧਿ ਚਾਹਤ ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥੫॥੯॥
ਹੇ ਮੇਰੇ ਮਨੂਏ! ਜੇਕਰ ਤੂੰ ਰਬੀ ਸਿਆਣਪਾਂ ਦੌਲਤ ਅਤੇ ਇਕਬਾਲ ਲੋੜਦਾ ਹੈ ਤਾਂਂ ਤੂੰ ਗੁਰੂਆਂ ਦੇ ਗੁਰੂ ਆਪਣੇ ਗੁਰਦੇਵ ਜੀ ਦਾ ਸਿਮਰਨ ਕਰ।

ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥
ਗੁਰਾਂ ਦਾ ਮੁਖਾਰਬਿੰਦ ਵੇਖਣ ਦੁਆਰਾ, ਮੈਂ ਵਡਾ ਆਰਾਮ ਪਾਇਆ ਹੈ।

ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ ॥
ਮੈਨੂੰ ਅੰਮ੍ਰਿਤ ਪਾਨ ਕਰਨ ਦੀ ਤਰੇਹ ਸੀ। ਉਸ ਅਭਿਲਾਸ਼ਾ ਨੂੰ ਪੂਰਾ ਕਰਨ ਲਈ ਸੁਆਮੀ ਨੇ ਵਿਉਤ ਬਣਾ ਦਿੱਤੀ ਹੈ।

ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ ॥
ਮੇਰਾ ਮਨੂਆ, ਜੋ ਸੁਆਦਾਂ ਦੀ ਖਾਹਿਸ਼ ਨਾਲ ਦੰਸੀ ਪਾਸੀ ਭਟਕਦਾ ਫਿਰਦਾ ਸੀਸ, ਸੰਪੂਰਨ ਥੀ ਗਿਆ ਹੈ ਅਤੇ ਹੁਣ ਪ੍ਰਭੂ ਦੇ ਅਸਥਾਨ ਤੇ ਵਸਦਾ ਹੈ।

ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਯ੍ਯਨ ਤੀਰਿ ਬਿਪਾਸ ਬਨਾਯਉ ॥
ਜਲਨ ਆਖਦਾ ਹੈ, ਗੋਇਦਵਾਲ ਸੁਆਮੀ ਦੇ ਸ਼ਹਿਰ ਵਰਗਾ ਹੈ, ਜੋ ਬਿਆਸ ਦਰਿਆ ਦੇ ਕੰਢੇ ਤੇ ਬਣਾਇਆ ਗਿਆ ਹੈ।

ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥੬॥੧੦॥
ਉਨ੍ਹਾਂ ਗੁਰਾਂ ਦਾ ਦਰਸ਼ਨ ਵੇਖਣ ਦੁਆਰਾ ਮੇਰੇ ਅਨੇਕਾਂ ਵਰ੍ਹਿਆਂ ਦੇ ਦੁਖੜੇ ਦੂਰ ਹੋ ਗਏ ਹਨ ਅਤੇ ਮੈਨੂੰ ਵਡਾ ਆਰਾਮ ਪਰਾਪਤ ਹੋ ਗਿਆ ਹੈ।

ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ ॥
ਸਰਬ-ਸ਼ਕਤੀਵਾਨ ਗੁਰਾਂ ਨੇ ਮੇਰੇ ਸੀਸ ਉਤੇ ਆਪਣਾ ਹੱਥ ਟੇਕਿਆ ਹੈ।

ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰ੍ਯ੍ਯਉ ॥
ਗੁਰਾਂ ਨੇ ਮਿਹਰ ਧਾਰੀ ਹੈ ਅਤੇ ਮੈਨੂੰ ਪ੍ਰਭੂ ਦਾ ਨਾਮ ਪਰਦਾਨ ਕੀਤਾ ਹੈ। ਪ੍ਰਭੂ ਦੇ ਪੈਰ ਪੇਖਣ ਦੁਆਰਾ, ਮੇਰੇ ਪਾਪ ਧੋਤੇ ਗਏ ਹਨ।

ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰ੍ਯ੍ਯਉ ॥
ਰੈਣ ਅਤੇ ਦਿਹੂੰ ਗੁਰੂ ਜੀ ਇਕ ਰਸ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਨ੍ਹਾਂ ਦਾ ਨਾਮ ਸੁਣ ਕੇ ਸੂਰਜ ਦਾ ਪੁਤ੍ਰ, ਯਮ ਡਰ ਜਾਂਦਾ ਹੈ।

ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰ੍ਯ੍ਯਉ ॥
ਗੁਰੂ ਦਾ ਗੋਲਾ ਆਖਦਾ ਹੈ, (ਗੁਰੂ) ਰਾਮਦਾਸ ਜਗਤ ਦੇ ਮੁਰਸ਼ਦ, ਗੁਰੂ ਅਮਰਦਾਸ ਜੀ ਤੇ ਨਿਰਭਰ ਕਰਦੇ ਸਨ, ਜਿਨ੍ਹਾਂ ਨੇ ਉਸ ਨੂੰ ਰਸਾਇਣ ਨਾਲ ਜੋੜ ਕੇ ਰਸਾਇਣ ਬਣਾ ਦਿੱਤਾ ਹੈ।

ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ ॥੭॥੧੧॥
ਜਦ ਸਰਬ-ਸ਼ਕਤੀਵਾਨ ਗੁਰਾਂ ਨੇ ਰਾਮਦਾਸ ਦੇ ਸੀਸ ਉਤੇ ਆਪਣਾ ਹੱਥ ਰਖਿਆ ਤਾਂ ਉਸ ਨੇ ਪ੍ਰਭੂ ਨੂੰ ਸੱਚਾ ਕਰਕੇ ਅਨੁਭਵ ਕੀਤਾ।

ਅਬ ਰਾਖਹੁ ਦਾਸ ਭਾਟ ਕੀ ਲਾਜ ॥
ਹੇ ਮੇਰੇ ਗੁਰਦੇਵ! ਤੂੰ ਹੁਣ ਦਾਸ ਆਪਣੇ ਭੱਟ ਦੀ ਇਜ਼ਤ ਰੱਖ।

ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ ॥
ਜਿਸ ਤਰ੍ਹਾਂ ਹਰਨਾਖਸ਼ ਨੂੰ ਆਪਣੇ ਹੱਥਾਂ ਦੇ ਨੋਹਾਂ ਨਾਲ ਪਾੜ ਕੇ ਵਾਹਿਗੁਰੂ ਨੇ ਸੰਤ ਪ੍ਰਹਿਲਾਦ ਦੀ ਇੱਜ਼ਤ ਰੱਖੀ ਸੀ।

ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ਛੀਨਤ ਬਸਤ੍ਰ ਦੀਨ ਬਹੁ ਸਾਜ ॥
ਅਤੇ ਜਿਸ ਤਰ੍ਹਾਂ ਜਦ ਉਸ ਦੇ ਕਪੜੇ ਲਾਹੇ ਗਏ ਸੀ, ਦਰੋਪਦੀ ਨੂੰ ਹੋਰ ਬਹੁਤੇ ਪੁਸ਼ਾਕੇ ਦੇ ਕੇ ਮਹਾਰਾਜ ਵਾਹਿਗੁਰੂ ਸੁਆਮੀ ਨੇ ਉਸ ਦੀ ਇਜ਼ਤ ਰੱਖੀ ਸੀ।

ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ ॥
ਜਿਵੇ ਸੁਦਾਮੇ ਦੀ ਮੁਸੀਬਤ ਤੋਂ ਰੱਖਿਆ ਕੀਤੀ ਅਤੇ ਵੇਸਵਾ ਪ੍ਰਭੂ ਦੇ ਨਾਮ ਦਾ ਉਚਾਰਨ ਕੀਤਾ ਅਤੇ ਉਸ ਲੇ ਉਸ ਦੇ ਕੰਮ ਸੰਪੂਰਨ ਕਰ ਦਿੱਤੇ ਗਏ,

ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ ਰਾਖਹੁ ਦਾਸ ਭਾਟ ਕੀ ਲਾਜ ॥੮॥੧੨॥
ਹੇ ਮਹਾਰਾਜ ਸਾਰੇ ਗੁਰਦੇਵ ਜੀ! ਇਸੀ ਪ੍ਰਕਾਰ ਪਰਮ ਖੁਸ਼ ਹੋ ਕੇ ਤੁਸੀਂ ਦਾਸ, ਭੱਟ ਦੀ ਇਸ ਕਾਲੇ ਯੁਗ ਅੰਦਰ ਲੱਜਿਆ ਰੱਖੋ।

ਝੋਲਨਾ ॥
ਇਕ ਛੰਦ ਦਾ ਨਾਮ।

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥
ਹੇ ਫਾਨੀ ਬੰਦਿਓ! ਤੁਸੀਂ ਆਪਣੇ ਗੁਰੂ ਵਿਸ਼ਾਲ ਗੁਰੂ, ਹਾਂ ਪਰਮ ਵਿਸ਼ਾਲ ਗੁਰੂ ਦੇ ਨਾਮ ਦਾ ਉਚਾਰਨ ਕਰੋ।

ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ ॥
ਤੂੰ ਇਸ ਨੂੰ ਸੱਚ ਕਰਕੇ ਜਾਣ ਲੈ ਕਿ ਗੁਰੂ ਜੀ ਸਾਈਂ ਹਰੀ ਦੇ ਨਾਮ ਨੂੰ ਉਚਾਰਦੇ ਹਨ। ਹੋਰਨਾ ਨੂੰ ਨਾਮ ਦੇ ਨੌ ਖਜਾਨੇ ਬਖਸ਼ਦੇ ਹਨ, ਅਤੇ ਉਨ੍ਹਾਂ ਦੀ ਜੀਭਾਂ ਦਿਹੁੰ ਅਤੇ ਰੈਣ ਨਾਮ ਨੂੰ ਮਾਣਦੀ ਹੈ।

ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗ੍ਯ੍ਯਾਨੀਅਹੁ ॥
ਬਹੁੜੇ ਹੇ ਬ੍ਰਹਮ ਬੇਤਿਓ! ਤੁਸੀਂ ਪ੍ਰਭੂ ਦੀ ਪ੍ਰੀਤਿ ਅਤੇ ਪਿਰਹੜੀ ਨੂੰ ਪ੍ਰਾਪਤ ਹੋਵੇ ਅਤੇ ਹੋਰ ਰਸਤੇ ਛਡ ਕੇ ਮੁਖੀ ਗੁਰਾਂ ਦੇ ਰਾਹੀਂ ਆਪਣੇ ਵਾਹਿਗੁਰੂ ਦਾ ਆਰਾਧਨ ਤੇ ਸਿਮਰਨ ਕਰੋ।

ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ ॥
ਗੁਰਾਂ ਦੀ ਬਾਣੀ ਨੂੰ ਆਪਣੇ ਮਨ ਅੰਦਰ ਟਿਕਾਓ, ਪੰਜਾਂ ਤਤਾਂ ਵਾਲੇ ਆਪਣੇ ਦਿਲ ਨੂੰ ਕਾਬੂ ਕਰੋ ਅਤੇ ਆਪਣੇ ਜਾਵਨ ਤੇ ਵੰਸ਼ ਦਾ ਉਧਾਰ ਕਰੋ। ਇਸ ਤਰ੍ਹਾਂ ਤੁਸੀਂ ਪ੍ਰਭੂ ਦੇ ਦਰਬਾਰ ਅੰਦਰ ਮਾਣ ਪਾਓਗੇ!

ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥੧॥੧੩॥
ਜੇਕਰ ਤੁਸੀਂ ਇਸ ਅਤੇ ਉਸ ਜਹਾਨ ਦੇ ਸਾਰੇ ਆਰਾਮ ਲੋੜਦੇ ਹੋ, ਹੇ ਫਾਨੀ ਬੰਦਿਓ! ਤਾਂ ਤੁਸੀਂ ਆਪਣੇ ਗੁਰੂ ਵਿਸ਼ਾਲ ਗੁਰੂ ਦੇ ਨਾਮ ਦਾ ਉਚਾਰਨ ਕਰੋ।

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ ॥
ਉਸ ਨੂੰ ਸੱਚਾ ਕਰਕੇ ਜਾਣ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ, ਵਡੇ ਮੁਰਸ਼ਿਦ, ਮੁਰਸ਼ਿਦਾਂ ਦੇ ਮੁਰਸ਼ਿਦ ਦਾ ਸਿਮਰਨ ਕਰ।

ਅਗਮ ਗੁਨ ਜਾਨੁ ਨਿਧਾਨੁ ਹਰਿ ਮਨਿ ਧਰਹੁ ਧ੍ਯ੍ਯਾਨੁ ਅਹਿਨਿਸਿ ਕਰਹੁ ਬਚਨ ਗੁਰ ਰਿਦੈ ਧਰਿ ॥
ਤੂੰ ਜਾਣ ਲੈ ਕਿ ਵਾਹਿਗੁਰੂ ਨੇਕੀਆਂ ਦਾ ਬੇਅੰਤ ਖਜਾਨਾ ਹੈ। ਇਸ ਲਈ ਆਪਣੇ ਚਿੱਤ ਵਿੱਚ ਉਸ ਦਾ ਚਿੰਤਨ ਕਰ ਅਤੇ ਦਿਹੁੰ ਤੇ ਰੈਣ ਗੁਰਾਂ ਦੀ ਬਾਣੀ ਨੂੰ ਆਪਣੇ ਦਿਲ ਅੰਦਰ ਉਚਾਰ ਅਤੇ ਟਿਕਾ।

ਫੁਨਿ ਗੁਰੂ ਜਲ ਬਿਮਲ ਅਥਾਹ ਮਜਨੁ ਕਰਹੁ ਸੰਤ ਗੁਰਸਿਖ ਤਰਹੁ ਨਾਮ ਸਚ ਰੰਗ ਸਰਿ ॥
ਤਾਂ ਤੁਸੀਂ ਗੁਰਾਂ ਦੇ ਲਿਰਮਲ ਅਤੇ ਬੇਥਾਹ ਪਾਣੀ ਅੰਦਰ ਇਸ਼ਨਾਨ ਕਰੋ ਅਤੇ ਸਚੇ ਨਾਮ ਦੇ ਪ੍ਰੇਮ ਦੇ ਸਮੁੰਦਰ ਵਿੱਚ ਤਾਰੀਆਂ ਲਾਓ ਹੇ ਸਾਧੂਓ ਅਤੇ ਗੁਰਾਂ ਦੇ ਮਰੀਦੋ!

ਸਦਾ ਨਿਰਵੈਰੁ ਨਿਰੰਕਾਰੁ ਨਿਰਭਉ ਜਪੈ ਪ੍ਰੇਮ ਗੁਰ ਸਬਦ ਰਸਿ ਕਰਤ ਦ੍ਰਿੜੁ ਭਗਤਿ ਹਰਿ ॥
ਗੁਰੂ ਜੀ ਸਦੀਵ ਹੀ ਪਿਆਰ ਨਾਲ ਕੀਨਾ-ਰਹਿਤ ਸਰੂਪ-ਵਿਹੁਣ ਅਤੇ ਨਿੱਡਰ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਸੁਆਦ ਨਾਲ ਆਪਣੇ ਵਾਹਿਗੁਰੂ ਦੇ ਨਾਮ ਅਤੇ ਅਨੁਰਾਗ ਨੂੰ ਗ੍ਰਹਿਣ ਕਰਦੇ ਹਨ।

ਮੁਗਧ ਮਨ ਭ੍ਰਮੁ ਤਜਹੁ ਨਾਮੁ ਗੁਰਮੁਖਿ ਭਜਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਸਤਿ ਕਰਿ ॥੨॥੧੪॥
ਹੇ ਮੇਰੇ ਮੂਰਖ ਮਨੂਏ! ਤੂੰ ਆਪਦਾ ਸੰਦੇਹ ਛਡ ਦੇ ਅਤੇ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਉਚਾਰਨ ਕਰ। ਉਸ ਨੂੰ ਸੱਚਾ ਜਾਣ ਕੇ, ਤੂੰ ਆਪਣੇ ਹਰੀ, ਵਡੇ ਮੁਰਸ਼ਿਦ, ਮੁਰਸ਼ਿਦਾਂ ਦੇ ਮੁਰਸ਼ਿਦ ਦਾ ਸਿਮਰਨ ਕਰ।

copyright GurbaniShare.com all right reserved. Email