ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥ ਤੂੰ ਵਿਸ਼ਾਲ ਗੁਰਾਂ ਦੇ ਨਾਮ ਦਾ ਉਚਾਰਨ ਕਰ। ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪਾਇਆ ਜਾਂਦਾ ਹੈ। ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ ਲਾਈਐ ॥ ਗੁਰੂ ਜੀ ਇਕ ਡੂੰਘੇ ਅਡੋਲ ਅਤੇ ਅਨੰਤ ਸਮੁੰਦਰ ਵਾਂ ਹਨ। ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਪਾਉਣ ਦੁਆਰਾ, ਜੀਵ ਨੂੰ ਜਵੇਹਰ ਲਾਲਾਂ ਅਤੇ ਮਾਣਿਕਾ ਦੀ ਦਾਤ ਮਿਲ ਜਾਂਦੀ ਹੈ। ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧ੍ਯ੍ਯਾਈਐ ॥ ਅਤੇ ਗੁਰੂ ਜੀ ਇਨਸਾਨ ਨੂੰ ਖੁਸ਼ਬੋਦਾਰ ਅਤੇ ਰਸਭਿੰਨਾ ਬਣਾ ਦਿੰਦੇ ਹਨ, ਉਨ੍ਹਾਂ ਦੀ ਛੂਹ ਉਸ ਨੂੰ ਸੋਨਾ ਕਰ ਦਿੰਦੀ ਹੈ ਅਤੇ ਅਤੇ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ ਉਸ ਦੀ ਮੰਦੀ ਅਕਲ ਦੀ ਮਲੀਣਤਾ ਧੋਤੀ ਜਾਂਦੀ ਹੈ। ਅੰਮ੍ਰਿਤ ਪਰਵਾਹ ਛੁਟਕੰਤ ਸਦ ਦ੍ਵਾਰਿ ਜਿਸੁ ਗ੍ਯ੍ਯਾਨ ਗੁਰ ਬਿਮਲ ਸਰ ਸੰਤ ਸਿਖ ਨਾਈਐ ॥ ਐਸੇ ਹਨ ਗੁਰੂ ਜੀ, ਜਿਨ੍ਹਾਂ ਦੇ ਦਰ ਤੋਂ ਸਦੀਵ ਹੀ ਸੁਧਾਰਸ ਦੀ ਨਦੀ ਵਗਦੀ ਹੈ ਅਤੇ ਉਨ੍ਹਾਂ ਦੇ ਬ੍ਰਹਮਿ ਗਿਆਨ ਦੇ ਪਵਿੱਤਰ ਸਰੋਵਰ ਵਿੱਚ ਸਾਧੂ ਅਤੇ ਉਨ੍ਹਾਂ ਦੇ ਸ਼ਿਸ਼ ਇਸ਼ਨਾਨ ਕਰਦੇ ਹਨ। ਨਾਮੁ ਨਿਰਬਾਣੁ ਨਿਧਾਨੁ ਹਰਿ ਉਰਿ ਧਰਹੁ ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥੩॥੧੫॥ ਤੂੰ ਨਿਰਲੇਪ ਪ੍ਰਭੂ ਦੇ ਨਾਮ ਦੇ ਖਜਾਨੇ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਵੱਡੇ ਗੁਰਾਂ ਦੇ ਨਾਮ ਨੂੰ ਜਪ, ਕਿਉਂ ਜੋ ਤੂੰ ਕੇਵਲ ਗੁਰਾਂ ਦੇ ਰਾਹੀਂ ਹੀ ਆਪਣੇ ਪ੍ਰਭੂ ਨੂੰ ਪਰਾਪਤ ਹੋਵੇਗਾ। ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥ ਹੇ ਮੇਰੀ ਜਿੰਦੜੀਏ! ਤੂੰ ਵਿਸ਼ਾਲ ਗੁਰਦੇਵ, ਹਾਂ, ਵਿਸ਼ਾਲ ਗੁਰਦੇਵ ਦੇ ਨਾਮ ਦਾ ਊਚਾਰਨ ਕਰ। ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣਿ ਕੰਨ ਰੇ ॥ ਐਸੇ ਹਨ ਗੁਰੂ ਜੀ, ਜਿਨ੍ਹਾਂ ਦੀ ਘਾਲ ਕਮਾ ਅਤੇ ਆਪਣੇ ਕੰਨਾਂ ਨਾਲ ਜਿਨ੍ਹਾਂ ਦੀ ਬਾਣੀ ਸ੍ਰਵਣ ਕਰ, ਸ਼ਿਵਜੀ, ਕਰਾਮਾਤੀ ਪੁਰਸ਼, ਅਭਿਆਸੀ, ਫ਼ਰਿਸ਼ਤੇ, ਰਾਖਸ਼ ਦੇਵਤਿਆਂ ਦੇ ਸੇਵਕ ਅਤੇ ਤੇਤੀ ਕ੍ਰੋੜ ਦੇਵਤੇ ਪਾਰ ਉਤਰ ਗਏ ਹਨ। ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ ॥ ਅਤੇ ਉਹ ਸਾਧੂ ਅਤੇ ਪਿਆਰੇ ਅਨੁਰਾਗੀ ਜੋ ਗੁਰਾਂ ਦੇ ਨਾਮ ਨੂੰ ਉਚਾਰਨ ਕਰਦੇ ਹਨ, ਮੁਕਤ ਥੀ ਵੰਞਦੇ ਹਨ। ਖਾਮੋਸ਼ ਰਿਸ਼ੀ, ਨਾਰਦ ਨਾਲ ਮਿਲ ਕੇ ਪ੍ਰਹਿਲਾਦ ਭੀ ਪਾਰ ਉਤਰ ਗਿਆ ਸੀ। ਤਰਹਿ ਨਾਰਦਾਦਿ ਸਨਕਾਦਿ ਹਰਿ ਗੁਰਮੁਖਹਿ ਤਰਹਿ ਇਕ ਨਾਮ ਲਗਿ ਤਜਹੁ ਰਸ ਅੰਨ ਰੇ ॥ ਹੋਰ ਸੁਆਦ ਨੂੰ ਛਡ ਅਤੇ ਇਕ ਨਾਮ ਨਾਲ ਜੁੜ, ਨਾਰਦ ਵਰਗੇ ਸਨਕ ਆਦਿਕ ਅਤੇ ਰੱਬ ਦੇ ਹੋਰ ਲੇਕ ਬੰਦੇ ਤਰ ਅਤੇ ਪਾਰ ਉਤਰ ਗਏ ਹਨ। ਦਾਸੁ ਬੇਨਤਿ ਕਹੈ ਨਾਮੁ ਗੁਰਮੁਖਿ ਲਹੈ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥੪॥੧੬॥੨੯॥ ਦਾਸ, ਭੱਟ, ਬੇਨਤੀ ਕਰਦਾ ਹੈ, ਗੁਰਾਂ ਦੀ ਦਇਆ ਦੁਆਰਾ, ਨਾਮ ਪਰਾਪਤ ਹੁੰਦਾ ਹੈ, ਇਸ ਲਈ ਤੂੰ ਗੁਰਦੇਵ, ਵਿiਾਲ ਗੁਰਦੇਵ ਅਤੇ ਪਰਮ ਵਿiਾਲ ਗੁਰਦੇਵ ਜੀ ਦੇ ਨਾਮ ਦਾ ਉਚਾਰਨ ਕਰ, ਹੇ ਮੇਰੀ ਜਿੰਦੜੀਏ! ਸਿਰੀ ਗੁਰੂ ਸਾਹਿਬੁ ਸਭ ਊਪਰਿ ॥ ਮਹਾਰਾਜ ਵਡੇ ਗੁਰਾਂ ਨੇ ਸਾਰਿਆਂ ਉਤੇ ਆਪਣੀ ਮਿਹਰ ਧਾਰੀ ਹੈ; ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥ ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਨੇ ਸੁਨਹਿਰੀ ਯੁਗ ਅੰਦਰ ਧਰੂ ਨੂੰ ਵਰੋਸਾਇਆ ਸੀ। ਸ੍ਰੀ ਪ੍ਰਹਲਾਦ ਭਗਤ ਉਧਰੀਅੰ ॥ ਪੂਜਨੀਯ ਗੁਰਾਂ ਨੇ ਸੰਤ ਪ੍ਰਹਿਲਾਦ ਦੀ ਕਲਿਆਣ ਕਰ ਦਿੱਤੀ, ਹਸ੍ਤ ਕਮਲ ਮਾਥੇ ਪਰ ਧਰੀਅੰ ॥ ਉਸ ਦੇ ਮੱਥੇ ਉਤੇ ਆਪਣਾ ਕੰਵਲ ਹੱਥ ਧਰ ਕੇ। ਅਲਖ ਰੂਪ ਜੀਅ ਲਖ੍ਯ੍ਯਾ ਨ ਜਾਈ ॥ ਸੁਆਦ ਦੇ ਅਦ੍ਰਿਸ਼ਟ ਸਰੂਪ ਨੂੰ ਜੀਵ ਦੇਖ ਨਹੀਂ ਸਕਦਾ। ਸਾਧਿਕ ਸਿਧ ਸਗਲ ਸਰਣਾਈ ॥ ਅਭਿਆਸੀ ਅਤੇ ਪੂਰਨ ਪੁਰਸ਼ ਸਾਰੇ ਪ੍ਰਭੂ ਦੀ ਪਨਾਹ ਲੋੜਦੇ ਹਨ। ਗੁਰ ਕੇ ਬਚਨ ਸਤਿ ਜੀਅ ਧਾਰਹੁ ॥ ਸੱਚੇ ਹਨ ਗੁਰਾਂ ਦੇ ਬਚਨ ਬਿਲਾਸ। ਤੂੰ ਉਨ੍ਹਾਂ ਨੂੰ ਆਪਣੇ ਰਿਦੇ ਅੰਦਰ ਟਿਕਾ। ਮਾਣਸ ਜਨਮੁ ਦੇਹ ਨਿਸ੍ਤਾਰਹੁ ॥ ਇਸ ਤਰ੍ਹਾਂ ਤੂੰ ਆਪਣੇ ਮੁਨੁਸ਼ੀ ਜੀਵਨ ਅਤੇ ਸਰੀਰ ਨੂੰ ਸਫਲ ਕਰ ਲੈ। ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥ ਗੁਰੂ ਜੀ ਬੋਹਥੇ ਹਨ ਅਤੇ ਗੁਰੂ ਜੀ ਹੀ ਮਲਾਹ। ਗੁਰਾਂ ਦੇ ਬਗੇਰ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ। ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ ॥ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ। ਗੁਰਾਂ ਦੇ ਬਗੈਰ ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ। ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ ॥ ਗੁਰੂ ਨਾਨਕ ਜੀ ਸਿਰਜਣਹਾਰ ਦੇ ਨੇੜੇ ਵਸਦੇ ਹਨ। ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ ॥ ਲਹਿਣੇ ਨੂੰ ਗੁਰੂ ਅਸਥਾਪਨ ਕਰ, ਉਨ੍ਹਾਂ ਨੇ ਆਪਣਾ ਪ੍ਰਕਾਸ਼ ਜਗਤ ਅੰਦਰ ਟਿਕਾ ਦਿੱਤਾ। ਲਹਣੈ ਪੰਥੁ ਧਰਮ ਕਾ ਕੀਆ ॥ ਲਹਿਣੇ ਨੇ ਸਚਾਈ ਦੇ ਮਾਰਗ ਨੂੰ ਪ੍ਰਚਲਤ ਕੀਤਾ, ਅਮਰਦਾਸ ਭਲੇ ਕਉ ਦੀਆ ॥ ਜਿਹੜਾ ਕਿ ਉਸ ਨੇ ਅਮਰਦਾਸ, ਭੱਲਿਆ ਦੀ ਸੰਤਾਨ ਨੂੰ ਦੇ ਦਿੱਤਾ। ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ ॥ ਉਨ੍ਹਾ ਨੇ ਫਿਰ ਸੋਢੀਆਂ ਦੇ ਮਹਾਰਾਜ ਰਾਮਦਾਸ ਜੀ ਨੂੰ ਪੱਕੇ ਤੌਰ ਤੇ ਅਸਕਾਪਨ ਕਰ ਦਿਤਾ। ਹਰਿ ਕਾ ਨਾਮੁ ਅਖੈ ਨਿਧਿ ਅਪ੍ਯ੍ਯਉ ॥ ਉਨ੍ਹਾਂ ਨੇ ਗੁਰੂ ਰਾਮਦਾਸ ਨੂੰ ਲਾ-ਨਾਸ ਹੋਣ ਵਾਲਾ ਨਾਮ ਦਾ ਖ਼ਜ਼ਾਨਾ ਅਰਪਨ ਕਰ ਦਿਤਾ। ਅਪ੍ਯ੍ਯਉ ਹਰਿ ਨਾਮੁ ਅਖੈ ਨਿਧਿ ਚਹੁ ਜੁਗਿ ਗੁਰ ਸੇਵਾ ਕਰਿ ਫਲੁ ਲਹੀਅੰ ॥ ਉਨ੍ਹਾਂ ਨੇ ਗੁਰੂ ਰਾਮਦਾਸ ਨੂੰ ਹਰੀ ਦੇ ਨਾਮ ਦਾ ਖ਼ਜ਼ਾਨਾ ਅਰਪਨ ਕੀਤਾ, ਜੋ ਚੋਹਾਂ ਹੀ ਯੁਗਾਂ ਅੰਦਰ ਅਮੁਕ ਹੈ। ਗੁਰਾਂ ਦੀ ਘਾਲ ਦੁਆਰਾ, ਗੁਰੂ ਰਾਮਦਾਸ ਜੀ ਨੂੰ ਇਹ ਮੇਵਾ ਪਰਾਪਤ ਹੋਇਆ। ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ ॥ ਜਿਹੜੇ ਗੁਰਾਂ ਦੇ ਪੈਰਾਂ ਨੂੰ ਬੰਦਨਾ ਕਰਦੇ ਅਤੇ ਉਨ੍ਹਾਂ ਦੀ ਸ਼ਰਣਾਗਤ ਲੈਂਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਮਹਾਨ ਪਰਸੰਨ ਗੁਰੂ-ਅਨੁਸਾਰੀ ਆਖੇ ਜਾਂਦੇ ਹਨ। ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ ॥ ਗੁਰਾਂ ਦਾ ਸਰੀਰ ਪ੍ਰਗਟ ਹੀ ਪਰਾ-ਪੂਰਬਲੇ ਪਰਮ ਪ੍ਰਭੂ ਮਾਲਕ ਦਾ ਸਰੂਪ ਹੈ, ਜੋ ਸਾਰਿਆਂ ਨੂੰ ਪਾਲਦਾ ਪੋਸਦਾ ਅਤੇ ਪਰੀਪੂਰਨ ਕਰਦਾ ਹੈ। ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੧॥ ਤੂੰ ਵਡੇ ਸਚੇ ਗੁਰਾਂ ਦੀ ਘਾਲ ਕਮਾ, ਖੋਜ-ਰਹਿਤ ਹਨ ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ। ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰਿ ਬਿਚਿਤਿ ਚਾਓ ॥ ਜਿਨ੍ਹਾਂ ਦੇ ਅੰਮ੍ਰਿਤਮਈ ਸ਼ਬਦਾਂ ਅਤੇ ਗੁਰਬਾਣੀ ਨੂੰ ਸੰਤ-ਸਰੂਪ ਪੁਰਸ਼ ਉਚਾਰਦੇ ਹਨ, ਆਪਣੇ ਮਨ ਵਿੱਚ ਉਮੰਗ ਨਾਲ। ਆਨੰਦੁ ਨਿਤ ਮੰਗਲੁ ਗੁਰ ਦਰਸਨੁ ਸਫਲੁ ਸੰਸਾਰਿ ॥ ਇਸ ਜਹਾਨ ਵਿੱਚ ਫਲਦਾਇਕ ਹੈ ਦੀਦਾਰ ਉਨ੍ਹਾਂ ਗੁਰਾਂ ਦਾ ਜੋ ਸਦੀਵੀ ਪਰਸੰਨਤਾ ਅਤੇ ਖੁਸ਼ੀ ਦੇ ਹਲਕਾਰੇ ਹਨ। ਸੰਸਾਰਿ ਸਫਲੁ ਗੰਗਾ ਗੁਰ ਦਰਸਨੁ ਪਰਸਨ ਪਰਮ ਪਵਿਤ੍ਰ ਗਤੇ ॥ ਆਖਦਾ ਹੈ ਗੰਗਾ, ਭੱਟ, ਅਮੋਘ ਹੈ ਗੁਰਾਂ ਦਾ ਦੀਦਾਰ ਇਸ ਜਹਾਨ ਵਿੱਚ। ਉਨ੍ਹਾਂ ਨਾਲ ਮਿਲਣ ਦੁਆਰਾ ਜੀਵ ਨੂੰ ਪਾਵਨ-ਪੁਨੀਤਾ ਮਹਾਨ ਪਦਵੀ ਪ੍ਰਾਪਤ ਹੋ ਜਾਂਦੀ ਹੈ। ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗ੍ਯ੍ਯਾਨਿ ਰਤੇ ॥ ਪਾਂਬਰ ਪੁਰਸ਼, ਜੋ ਗੁਰੂ ਪ੍ਰਮੇਸ਼ਰ ਦੀ ਗਿਆਤ ਨਾਲ ਰੰਗੀਜੇ ਹਨ, ਉਹ ਸੁਆਮੀ ਦੇ ਸੰਤ ਥੀ ਵੰਞਦੇ ਹਨ ਅਤੇ ਮੌਤ ਦੇ ਮੰਡਲ ਨੂੰ ਫਤਹ ਕਰ ਲੈਂਦੇ ਹਨ। ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ ॥ ਰਾਘਵਾਂ ਦੀ ਵੰਸ਼ ਦੇ ਦਸਰਥ ਦੇ ਗ੍ਰਹਿ ਅੰਦਰ ਸ਼੍ਰੋਮਣੀ ਅਤੇ ਸੋਹਣੇ ਰਾਮ ਚੰਦ੍ਰ ਦੀ ਮਾਨੰਦ ਗੁਰੂ ਜੀ ਪ੍ਰਸਿਧ ਹਨ। ਐਹੋ ਜੇਹੇ ਹਨ ਗੁਰੂ ਜੀ ਜਿਨ੍ਹਾਂ ਦੀ ਸਰਣਾਗਤ ਮੁਨੀਸ਼ਰ ਭੀ ਲੋੜਦੇ ਹਨ। copyright GurbaniShare.com all right reserved. Email |