ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੨॥ ਤੂੰ ਵਡੇ ਸਚੇ ਗੁਰਾਂ ਦੀ ਘਾਲ ਕਮਾ, ਖੋਜ-ਰਹਿਤ ਹਨ, ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮ ਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ। ਸੰਸਾਰੁ ਅਗਮ ਸਾਗਰੁ ਤੁਲਹਾ ਹਰਿ ਨਾਮੁ ਗੁਰੂ ਮੁਖਿ ਪਾਯਾ ॥ ਬੇਥਾਹ ਜਗਤ ਸਮੁੰਦਰ ਨੂੰ ਪਾਰ ਕਰਨ ਲਈ ਵਾਹਿਗੁਰੂ ਦੇ ਨਾਮ ਦਾ ਤੁਲਹੜਾ, ਮੈਂ ਮੁਖੀ ਗੁਰਾਂ ਪਾਸੋ ਪ੍ਰਾਪਤ ਕੀਤਾ ਹੈ। ਜਗਿ ਜਨਮ ਮਰਣੁ ਭਗਾ ਇਹ ਆਈ ਹੀਐ ਪਰਤੀਤਿ ॥ ਜਿਸ ਕਿਸੇ ਦੇ ਮਨ ਅੰਦਰ ਇਸ ਤਰ੍ਹਾਂ ਯਕੀਨ ਆ ਜਾਂਦਾ ਹੈ, ਭਜ ਜਾਂਦੇ ਹਨ ਉਸ ਦੇ ਆਉਣੇ ਤੇ ਜਾਣੇ ਇਸ ਸੰਸਾਰ ਅੰਦਰ। ਪਰਤੀਤਿ ਹੀਐ ਆਈ ਜਿਨ ਜਨ ਕੈ ਤਿਨ੍ਹ੍ਹ ਕਉ ਪਦਵੀ ਉਚ ਭਈ ॥ ਜਿਨ੍ਹਾਂ ਪੁਰਸ਼ਾਂ ਦੇ ਮਨ ਵਿੱਚ ਐਸਾ ਯਕੀਨ ਆ ਜਾਂਦਾ ਹੈ, ਅਵੱਸ਼ ਹੀ ਉਚਾ ਥੀ ਵੰਞਦਾ ਹੈ ਉਨ੍ਹਾਂ ਦਾ ਮਰਤਬਾ। ਤਜਿ ਮਾਇਆ ਮੋਹੁ ਲੋਭੁ ਅਰੁ ਲਾਲਚੁ ਕਾਮ ਕ੍ਰੋਧ ਕੀ ਬ੍ਰਿਥਾ ਗਈ ॥ ਉਹ ਮੋਹਣੀ ਦੀ ਮਮਤਾ, ਤਮ੍ਹਾਂ ਅਤੇ ਹਿਰਸਾ ਨੂੰ ਛਡ ਦਿੰਦੇ ਹਨ ਅਤੇ ਕਾਮ-ਚੇਸ਼ਟਾ ਤੇ ਗੁੱਸੇ ਦੀ ਪੀੜ ਤੋਂ ਖਲਾਸੀ ਪਾ ਜਾਂਦੇ ਹਨ। ਅਵਲੋਕ੍ਯ੍ਯਾ ਬ੍ਰਹਮੁ ਭਰਮੁ ਸਭੁ ਛੁਟਕ੍ਯ੍ਯਾ ਦਿਬ੍ਯ੍ਯ ਦ੍ਰਿਸ੍ਟਿ ਕਾਰਣ ਕਰਣੰ ॥ ਉਹ ਗਾਇਬਦਾਨ ਦ੍ਰਿਸ਼ਟੀ ਨਾਲ ਦੀ ਦਾਤ ਦੁਵਾਰਾ ਕੰਮਾਂ ਦੇ ਕਰਨ ਵਾਲੇ ਆਪਣੇ ਸੁਆਮੀ ਨੂੰ ਵੇਖਦੇ ਹਨ ਅਤੇ ਉਨ੍ਹਾਂ ਦੇ ਸਾਰੇ ਸੰਦੇਹ ਨਵਿਰਤ ਹੋ ਜਾਂਦੇ ਹਨ। ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੩॥ ਤੂੰ ਵਿਸ਼ਾਲ ਸਚੇ ਗੁਰਾਂ ਦੀ ਘਾਲ ਕਮਾ, ਅਗਾਧ ਹੈ ਜਿਨ੍ਹਾਂ ਦੀ ਅਦਭੁਤ ਅਵਸਕਾ। ਪੂਜਨੀਯ ਗੁਰੂ ਰਾਮਦਾਸ ਜੀ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ ਇਕ ਜਹਾਜ ਹਨ। ਪਰਤਾਪੁ ਸਦਾ ਗੁਰ ਕਾ ਘਟਿ ਘਟਿ ਪਰਗਾਸੁ ਭਯਾ ਜਸੁ ਜਨ ਕੈ ॥ ਗੁਰਦੇਵ ਜੀ ਦੀ ਵਡਿਆਈ ਸਾਰਿਆਂ ਦਿਲਾਂ ਅੰਦਰ ਸਦੀਵ ਹੀ ਪਰਗਟ ਹੈ। ਗੁਰਾਂ ਦੇ ਸੇਵਕ ਉਨ੍ਹਾਂ ਦੀ ਮਹਿਮਾ ਗਾਹਿਨ ਕਰਦੇ ਹਨ। ਇਕਿ ਪੜਹਿ ਸੁਣਹਿ ਗਾਵਹਿ ਪਰਭਾਤਿਹਿ ਕਰਹਿ ਇਸ੍ਨਾਨੁ ॥ ਸੁਭਾ ਸਵੇਰੇ ਨ੍ਹਾਂ ਧੋ ਕੇ ਕਈ ਉਨ੍ਹਾਂ ਦਾ ਜਸ ਪੜ੍ਹਦੇ, ਸ੍ਰਵਣ ਕਰਦੇ ਅਤੇ ਗਾਉਂਦੇ ਹਨ। ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ ਗੁਰ ਪੂਜਾ ਬਿਧਿ ਸਹਿਤ ਕਰੰ ॥ ਪ੍ਰਾਤਹਕਾਲ ਮਜਨ ਕਰਕੇ ਉਹ ਲਿਰਮਲ ਚਿੱਤ ਨਾਲ ਅਤੇ ਸਨਮਾਨਮਈ ਤਰੀਕੇ ਸਹਿਤ ਗੁਰਾਂ ਦੀ ਉਪਾਸ਼ਨਾ ਕਰਦੇ ਹਨ। ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧ੍ਯ੍ਯਾਨੁ ਧਰੰ ॥ ਰਸਾਇਣ ਨਾਲ ਛੁਹ ਕੇ ਉਨ੍ਹਾਂ ਦਾ ਸਰੀਰ ਸੋਨਾ ਹੋ ਗਿਆ ਹੈ ਅਤੇ ਉਹ ਆਪਣੀ ਬਿਰਤੀ ਪ੍ਰਕਾਸ਼ ਦੇ ਪੁੰਜ ਵਾਹਿਗੁਰੂ ਨਾਲ ਜੋੜਦੇ ਹਨ। ਜਗਜੀਵਨੁ ਜਗੰਨਾਥੁ ਜਲ ਥਲ ਮਹਿ ਰਹਿਆ ਪੂਰਿ ਬਹੁ ਬਿਧਿ ਬਰਨੰ ॥ ਜਗਤ ਦੀ ਜਿੰਦ-ਜਾਨ ਅਤੇ ਆਲਮ ਦਾ ਸੁਆਮੀ ਵਾਹਿਗੁਰੂ ਪਾਣੀ ਅਤੇ ਸੁੱਕੀ ਧਰਤੀ ਅੰਦਰ ਪਰੀਪੂਰਨ ਹੋ ਰਿਹਾ ਹੈ ਅਤੇ ਗੁਰੂ ਜੀ ਉਸ ਨੂੰ ਅਨੇਕਾਂ ਤਰੀਕਿਆਂ ਨਾਲ ਵਰਨਣ ਕਰਦੇ ਹਨ। ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੪॥ ਤੂੰ ਵਿਸ਼ਾਲ ਸਚੇ ਗੁਰਾਂ ਦੀ ਟਹਿਲ ਕਮਾ, ਖੋਜ ਰਹਿਤ ਹਨ ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ। ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ ॥ ਜੋ ਸਦੀਵੀ ਸੁਆਮੀ ਦੇ ਈਸ਼ਵਰੀ ਭਾਸ਼ਨਾ ਨੂੰ ਧੁਰੂ ਜੀ ਤਰ੍ਹਾਂ ਅਨੁਭਵ ਕਰ ਲੈਂਦੇ ਹਨ ਉਹ ਬੰਦੇ ਨੀਚ ਮੋਤੇ ਮਰਣ ਤੋਂ ਬਚ ਜਾਂਦੇ ਹਨ। ਤਿਨ੍ਹ੍ਹ ਤਰਿਓ ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ ਜਲਹਰ ਬਿੰਬ ਜੁਗਤਿ ਜਗੁ ਰਚਾ ॥ ਉਹ ਭਿਆਨਕ ਸੰਸਾਰ ਸਾਗਰ ਨੂੰ ਇਕ ਮੁਹਤ ਵਿੱਚ ਪਾਰ ਕਰ ਜਾਂਦੇ ਹਨ। ਵਾਹਿਗੁਰੂ ਨੇ ਪਾਣੀ ਦੇ ਇਕ ਬੁਲਬੁਲੇ ਦੀ ਮਾਨੰਦ ਸੰਸਾਰ ਸਾਜਿਆ ਹੈ। ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ ॥ ਸਾਧ ਸੰਗਤ ਕਰਨ ਦੁਆਰਾ, ਉਨ੍ਹਾਂ ਦੇ ਮਨ ਦੀ ਗੁੰਝਲ ਖੁਲ੍ਹ ਜਾਂਦੀ ਹੈ ਅਤੇ ਮੁਖੀ ਗੁਰਾਂ ਦੇ ਰਾਹੀਂ ਉਹ ਮਹਾਨ ਪਰਸੰਨਤਾ ਦੇ ਸੁਆਮੀ ਨੂੰ ਮਾਣਦੇ ਹਨ। ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ ॥੫॥ ਪੂਜਯ ਵਿਸ਼ਾਲ ਗੁਰੂ ਜੀ ਸਾਰਿਆਂ ਦੇ ਸ਼੍ਰੋਮਣੀ ਹਨ, ਇਸ ਲਈ ਤੂੰ ਆਪਣੇ ਖਿਆਲ, ਬਚਨ ਅਤੇ ਅਮਲ ਦੁਆਰਾ ਸੱਚੇ ਗੁਰਾਂ ਦੀ ਘਾਲ ਕਮਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ਅਦਭੁਤ ਸੁੰਦਰ ਅਤੇ ਧੰਨ ਹੈ ਤੂੰ ਹੇ ਗੁਰੂ-ਪ੍ਰਮੇਸ਼ਰ! ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ ਤੂੰ ਕਮਲ ਵਰਗ ਨੇਤ੍ਰਾਂ ਵਾਲਾ ਹੈ, ਮਿੱਠੇ ਬਚਨ ਬੋਲਦਾ ਹੈ ਅਤੇ ਕ੍ਰੋੜਾ ਹੀ ਫੋਜਾ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ। ਤੂੰ ਉਹ ਵਿਅਕਤੀ ਹੈ, ਜਿਸ ਨੂੰ ਮਾਤਾ ਯਸ਼ੋਦਾ, ਮਠਾ ਤੇ ਚੌਲ ਖਾਣ ਨੂੰ ਆਖਦੀ ਹੈ। ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ ਤੇਰੇ ਪਰਮ ਸੁੰਦਰ ਸਰੁਪ ਨੂੰ ਵੇਖ ਤੇ ਜਦ ਤੂੰ ਖੇਡਾਂ ਖੇਡਦਾ ਸੈ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ ਨੂੰ ਸੁਣ ਮਾਤਾ, ਪਿਆਰ ਰਾਹੀਂ ਮਹਾਨ ਮਤਵਾਲੀ ਥੀ ਵੰਞਦੀ ਸੀ। ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਯ੍ਯੁ ਗ੍ਯ੍ਯਾਨੁ ਧ੍ਯ੍ਯਾਨੁ ਧਰਤ ਹੀਐ ਚਾਹਿ ਜੀਉ ॥ ਮੌਤ ਦੀ ਲੇਖਣੀ ਅਤੇ ਫੁਰਮਾਨ ਤੇਰੇ ਹੱਥ ਵਿੱਚ ਹਨ। ਦੰਸੋ ਖਾਂ! ਤੇਰੀ ਰਜਾ ਨੂੰ ਕੌਣ ਮੇਟ ਸਕਦਾ ਹੈ? ਸ਼ਿਵਜੀ ਤੇ ਬ੍ਰਹਮਾ ਤੇਰੀ ਗਿਆਤ ਅਤੇ ਸਿਮਰਨ ਨੂੰ ਆਪਣੇ ਹਿਰਦੇ ਅੰਦਰ ਟਿਕਾਉਣਾ ਚਾਹੁੰਦੇ ਹਨ। ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥ ਤੂੰ ਸਦੀਵ ਹੀ ਨਿਆਇਕਾਰੀ, ਸੱਚਾ, ਉਤਕ੍ਰਿਸ਼ਟਤਾ ਦਾ ਟਿਕਾਣਾ ਅਤੇ ਆਦੀ ਪੁਰਸ਼ ਹੈ। ਮੇਰੇ ਅਦਭੁਤ, ਸੁੰਦਰ ਅਤੇ ਪ੍ਰਕਾਸ਼ਵਾਨ ਗੁਰੂ ਜੀ, ਤੂੰ ਉਪਮਾ ਅਤੇ ਸਨਮਾਨ ਦੇ ਯੋਗ ਹੈ। ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥ ਤੈਨੂੰ ਪ੍ਰਭੂ ਦੇ ਨਾਮ, ਮਹਾਨ ਮੰਦਰ ਤੇ ਸਾਫ-ਸੁਥਰੀ ਸਮਝ ਦੀ ਦਾਤ ਮਿਲੀ ਹੋਈ ਹੈ ਅਤੇ ਤੂੰ ਖੁਦ ਹੀ ਸਰੂਪ-ਰਹਿਤ ਬੇਅੰਤ ਸੁਆਮੀ ਹੈ। ਤੇਰੇ ਬਰਾਬਰ ਦਾ ਮੈਂ ਕਿਸ ਨੂੰ ਆਖਾਂ? ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥ ਸਾਫ-ਦਿਲ ਵਾਲੇ ਸੰਤ ਪ੍ਰਹਿਲਾਦ ਦੀ ਖਾਤਰ ਤੂੰ ਮਨੁਸ਼-ਸ਼ੇਰ ਦਾ ਸਰੂਪ ਧਾਰਨ ਕੀਤਾ ਅਤੇ ਹਰਨਾਂਖਸ਼ ਨੂੰ ਮਾਰ ਅਤੇ ਆਪਣੇ ਨੌਹਾ ਨਾਲ ਪਾੜ ਸੁਟਿਆ। ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥ ਤੂੰ ਹੀ ਹਦਬੰਨਾ-ਰਹਿਤ ਪਰਮ ਪ੍ਰਭੂ ਹੈ, ਜਿਸ ਨੇ ਆਪਣੇ ਆਪ ਨੂੰ ਨਾਦ, ਧਾਰਮਕ-ਚਿੰਨ੍ਹ, ਗੁਰਜ ਅਤੇ ਕੰਵਲ ਦੇ ਨਿਸ਼ਾਨ ਨਾਲ ਸ਼ਸ਼ੋਭਤ ਕਰ ਖੁਦ ਰਾਜੇ ਬਲ ਨੂੰ ਛਲਿਆ ਸੀ! ਕੌਣ ਹੈ ਜੋ ਤੈਨੂੰ (ਉਸ ਨੂੰ) ਜਾਣ ਸਕਦਾ ਹੈ? ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥ ਹੇ ਮੇਰੇ ਉਪਮਾਯੋਗ ਹਰੀ, ਅਕਾਲ ਪੁਰਖ ਵਾਹਿਗੁਰੂ ਹਰੀ ਤੂੰ ਸਦੀਵ ਹੀ ਨਿਆਇਕਾਰੀ, ਸੱਚਾ, ਸ਼੍ਰੇਸ਼ਟਤਾ ਦਾ ਟਿਕਾਣਾ ਅਤੇ ਆਦੀ ਪੁਰਸ਼ ਹੈ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥ ਤੂੰ ਪੀਲੀ ਪੁਸ਼ਾਕ ਪਹਿਣਦਾ ਹੈ, ਕਲੀ ਦੇ ਫੁੱਲ ਵਰਗੇ ਹਨ ਤੇਰੇ ਦੰਦ, ਤੂੰ ਆਪਣੇ ਪ੍ਰੀਤਮ ਨਾਲ ਵਸਦਾ ਹੈ, ਤੇਰੀ ਗਰਦਨ ਦੁਆਲੇ ਮਾਲਾ ਹੈ ਅਤੇ ਸਿਖਾਧਾਰ ਦੇ ਖੰਭਾ ਦੇ ਤਾਜ ਨਾਲ, ਰੀਝ ਲਾ ਤੂੰ ਆਪਣੇ ਸਿਰ ਨੂੰ ਸ਼ਿੰਗਾਰਦਾ ਹੈ। copyright GurbaniShare.com all right reserved. Email |