Page 1403

ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥
ਤੂੰ ਬਿਨਾ ਮੰਤ੍ਰੀ, ਭਾਰੇ ਧੀਰਜ ਵਾਲਾ, ਸੱਚ ਦਾ ਪੱਖੀ, ਅਦ੍ਰਿਸ਼ਟ ਅਤੇ ਬੇਥਾਹ ਹੈ। ਆਪਣੀ ਖੁiੀ ਦੁਆਰਾ ਤੂੰ ਜਗਤ ਦੀ ਖੇਡ ਰਚੀ ਹੈ।

ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥
ਹੇ ਸੁਆਮੀ! ਤੇਰੀ ਅਕਹਿ ਵਾਰਤਾ ਵਰਨਣ ਕੀਤੀ ਨਹੀਂ ਜਾ ਸਕਦੀ। ਤੂੰ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ। ਹੇ ਪਾਤਿਸ਼ਾਹਾਂ ਦੇ ਪਾਤਿਸ਼ਾਹ। ਤੂੰ ਕੁਦਰਤਨ ਹੀ ਗੁਰਾਂ ਦਾ ਸਰੂਪ ਧਾਰਨ ਕੀਤਾ ਹੈ।

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥
ਹੇ ਮੇਰੇ ਉਪਮਾ-ਯੋਗ ਪ੍ਰਭੂ! ਅਕਾਲ ਪੁਰਖ, ਵਾਹਿਗੁਰੂ, ਤੂੰ ਹਮੇਸ਼ਾਂ ਹੀ ਲਿਆਇਕਾਰੀ, ਸੱਚਾ, ਸ਼੍ਰੇਸ਼ਟਤਾ ਦਾ ਟਿਕਾਣਾ ਅਤੇ ਆਦਿ ਖੁਰਸ਼ ਹੈ।

ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥
ਸੱਚੇ ਗੁਰੂ ਜੀ, ਸੱਚੇ ਗੁਰੂ ਜੀ, ਸੱਚੇ ਗੁਰੂ ਜੀ ਮਹਾਰਾਜ ਸੁਆਮੀ ਦੇ ਸਰੂਪ ਹਨ।

ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨ੍ਹ੍ਹ ਕੁਅਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥
ਤੂੰ ਬਲਰਾਜ ਨੂੰ ਠਗਣ ਵਾਲਾ ਬਲਵਾਨ ਨੂੰ ਕੁਚਲਣ ਵਾਲਾ, ਸੰਤਾਂ ਨੂੰ ਸਫਲ ਕਰਨਹਾਰ ਰਾਜਕੁਮਾਰ ਕ੍ਰਿਸ਼ਨ ਅਤੇ ਆਉਣ ਵਾਲਾ ਰੱਬ ਦਾ ਕਲਕੀ-ਅਵਤਾਰ ਹੈ, ਜਿਸ ਦੀ ਸਵਾਰ ਹੋਈ ਹੋਈ ਸੈਨਾ ਹੀ ਗਰਜ ਅਤੇ ਨਗਾਰੇ ਦੀਆਂ ਆਵਾਜਾਂ ਸਾਰੇ ਪਾਸੇ ਸੁਣਾਈ ਦੇਣਗੀਆਂ।

ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ ॥
ਤੂੰ ਖੁਦ ਹੀ ਸੁਆਮੀ ਨੂੰ ਸਿਮਰਨ ਵਾਲਾ, ਪਾਪ ਨਸ਼ਟ ਕਰਨਹਾਰ, ਸਾਰਿਆਂ ਆਲਸ਼ਾਂ ਨੂੰ ਖੁਸ਼ੀ ਬਖਸ਼ਣ ਵਾਲਾ, ਸਮੂਹ ਜੀਵਾਂ ਅੰਦਰ ਵਿਆਪਕ, ਦੇਵਤਿਆਂ ਦਾ ਦੇਵਤਾ ਅਤੇ ਹਜਾਰਾ ਮੂੰਹਾਂ ਅਤੇ ਫਣਾ ਵਾਲਾ ਸ਼ੇਸ਼ਨਾਗ ਹੈ।

ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥
ਵੱਡੀ ਮੱਛੀ, ਕਛੂਕੁਮੇ ਅਤੇ ਸੂਰ ਦੇ ਅਵਤਾਰ ਬਣ ਤੂੰ ਉਨ੍ਹਾਂ ਦੀ ਕਿਰਤ-ਵਿਰਤ ਧਾਰਨ ਕੀਤੀ ਐਹੋ ਜੇਹਾ ਹੈ ਤੂੰ ਜਿਸ ਨੇ ਜਮਨਾ ਦੇ ਕਿਨਾਰੇ ਗੇਦਾ ਸੁੱਟਣ ਦੀ ਖੇਡ ਖੇਡੀ।

ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥੪॥੯॥
ਗਯੰਦ, ਭਟ ਆਖਦਾ ਹੈ, ਤੂੰ ਆਪਣੇ ਦਿਲ ਅੰਦਰ ਉਸ ਦੇ ਸ਼੍ਰੇਸ਼ਟ ਨਾਮ ਨੂੰ ਅਸਥਾਪਨ ਕਰ ਅਤੇ ਆਪਣੇ ਕਿਤ ਦੀ ਬਦੀ ਨੂੰ ਛਡ ਦੇ। ਸੱਚੇ ਗੁਰੂ, ਸੱਚੇ ਗੁਰੂ, ਸੱਚੇ ਗੁਰੂ ਜੀ ਸੰਸਾਰ ਦੇ ਸੁਆਮੀ ਦਾ ਸਰੂਪ ਹਨ।

ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥
ਮਾਣਨੀਯ ਗੁਰੂ ਜੀ, ਮਹਾਨ ਮਾਣਨੀਯ ਗੁਰੂ ਜੀ, ਸੱਚੇ ਹਨ ਪਰਮ ਮਾਣਨੀਯ ਗੁਰੂ ਜੀ।

ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ ॥
ਇਸ ਉਪਦੇਸ਼ ਨੂੰ ਤੂੰ ਸੱਚ ਕਰਕੇ ਜਾਣ ਲੈ, ਤੂੰ ਗੁਰਾਂ ਦੇ ਬਚਨ ਤੇ ਅਮਲ ਕਰ। ਕੇਵਲ ਇਹ ਹੀ ਤੇਰਾ ਜਾਤੀ ਖਜਾਨਾ ਹੈ। ਇਸ ਤਰ੍ਹਾਂ ਤੂੰ ਸਦੀਵੀ ਮੁਕਤ ਥੀ ਵੰਞੇਗਾ ਅਤੇ ਤੈਨੂੰ ਮਹਾਨ ਮਰਤਬਾ ਪਰਾਪਤ ਹੋ ਜਾਵੇਗਾ।

ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ ॥
ਤੂੰ ਸ਼ਹਿਵਤ, ਗੁੱਸੇ ਲਾਲਚ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ, ਜਣੇ ਖਣੇ ਨਾਲ ਧੋਖਾ ਕਰਨਾ ਤਿਆਗ ਦੇ, ਸਵੈ-ਹੰਗਤਾ ਦੀ ਫਾਹੀ ਨੂੰ ਕੁਤਰ ਛੱਡ ਅਤੇ ਤੂੰ ਸਤਿਸੰਗਤ ਨਾਲ ਰੰਗਿਆ ਜਾ।

ਦੇਹ ਗੇਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ ॥
ਇਸ ਜਹਾਨ ਅੰਦਰ ਤੂੰ ਇਸ ਸਿਖਮਤ ਨੂੰ ਗ੍ਰਹਿਣ ਕਰ ਲੈ, ਆਪਣੀ ਕਾਇਆ, ਘਰ, ਇਸਤਰੀ ਅਤੇ ਮਨ ਦੀਆਂ ਰੰਗਰਲੀਖਆਂ ਦੀ ਮੁਹਬਤ ਨੂੰ ਛਡ ਦੇ ਅਤੇ ਸਦੀਵ ਹੀ ਆਪਣੇ ਗੁਰਾਂ ਦੇ ਕੰਵਲ ਪੈਰਾਂ ਦੀ ਘਾਲ ਕਮਾ।

ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥੫॥੧੦॥
ਗਯੰਦ ਭਟ ਆਖਦਾ ਹੈ, ਤੂੰ ਆਪਣੇ ਦਿਲ ਅੰਦਰ ਸ਼੍ਰੇਸ਼ਟ ਨਾਮ ਨੂੰ ਅਸਥਾਪਨ ਕਰ ਅਤੇ ਆਪਣੇ ਚਿੱਤ ਦੀ ਬਦੀ ਨੂੰ ਛੱਡ ਦੇ। ਮਾਣਨੀਯ ਗੁਰੂ ਜੀ ਮਹਾਨ ਮਾਣਨੀਯ ਗੁਰੂ ਜੀ, ਸੱਚੇ ਹਨ ਪਰਮ ਮਾਣਨੀਯ ਗੁਰੂ ਜੀ।

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥
ਹੇ ਮੇਰੇ ਧੰਨਤਾ-ਯੋਗ ਗੁਰਦੇਵ ਸਭ ਤੇਰੀ ਬਖਸ਼ਸ਼ ਰਾਹੀਂ ਹੀ ਤੇਰੇ ਦਾਸ ਸਾਰਿਆਂ ਯੂਗਾਂ ਅੰਦਰ ਪਰੀ-ਪੂਰਨ ਰਹਿੰਦੇ ਹਨ।

ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥
ਹੇ ਸਰੂਪ-ਰਹਿਤ ਸੁਆਮੀ, ਤੂੰ ਸਦੀਵ ਹੀ ਸਹੀ ਸਲਾਮਤ ਹੈ। ਕੋਈ ਨਹੀਂ ਆਖ ਸਕਦਾ, ਤੂੰ ਕਦੇ ਦਾ ਹੈ।

ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥
ਤੂੰ ਅਣਗਿਣਤ ਬ੍ਰਹਮੇ ਅਤੇ ਵਿਸ਼ਹੈ ਰਚੇ ਹਨ। ਉਨ੍ਹਾਂ ਨੂੰ ਚਿੱਤ ਦੀ ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਚਿਮੜੀਆਂ ਹੋਈਆਂ ਹੋਈਆਂ ਹਨ।

ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥
ਤੂੰ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ ਅਤੇ ਉਸੇ ਵੇਲੇ ਤੋਂ ਹੀ ਉਨ੍ਹਾਂ ਸਾਰਿਆਂ ਨੂੰ ਰੋਜੀ ਬਖਸ਼ੀ ਹੈ।

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥੧॥੧੧॥
ਹੇ ਮੇਰੇ ਧੰਨਤਾ ਯੋਗ ਗੁਰਦੇਵ! ਸਮੂਹ ਤੇਰੀ ਬਖਸ਼ਸ਼ ਰਾਹੀਂ ਹੀ ਤੇਰੇ ਦਾਸ ਸਾਰਿਆਂ ਯੁਗਾਂ ਅੰਦਰ ਪਰੀਪੂਰਨ ਰਹਿੰਦੇ ਹਨ।

ਵਾਹੁ ਵਾਹੁ ਕਾ ਬਡਾ ਤਮਾਸਾ ॥
ਵਿਸ਼ਾਲ ਹੈ ਲ੍ਹੀਲਾ ਅਦਭੁਤ ਸੁਆਮੀ ਦੀ।

ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥
ਉਹ ਆਪ ਹਸਦਾ ਹੈ, ਆਪ ਖਿਆਲ ਕਰਦਾ ਹੈ ਅਤੇ ਆਪ ਹੀ ਚੰਦ੍ਰਮੇ ਅਤੇ ਸੂਰਜ ਨੂੰ ਪ੍ਰਕਾਸ਼ਦਾ ਹੈ।

ਆਪੇ ਜਲੁ ਆਪੇ ਥਲੁ ਥੰਮ੍ਹ੍ਹਨੁ ਆਪੇ ਕੀਆ ਘਟਿ ਘਟਿ ਬਾਸਾ ॥
ਉਹ ਆਪ ਪਾਣੀ ਹੈ, ਆਪ ਹੀ ਧਰਤੀ ਦਾ ਆਸਰਾ ਅਤੇ ਆਪ ਹੀ ਹਰ ਦਿਲ ਅੰਦਰ ਵਸਦਾ ਹੈ।

ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥
ਉਹ ਖੁਦ ਮਰਦ ਹੈ ਅਤੇ ਖੁਦ ਹੀ ਮਦੀਨ। ਖੁਦ ਉਹ ਨਰਦ ਹੈ, ਖੁਦ ਹੀ ਸ਼ਤਰੰਜ ਦਾ ਤਖਤਾ।

ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥
ਸਤਿਸੰਗਤ ਅੰਦਰ ਹੇ ਪਵਿੱਤਰ ਪੁਰਸ਼ੋ! ਤੁਸੀਂ ਸਾਰੇ ਇਸ ਨੂੰ ਸੋਚੋ, ਵਿਚਾਰੋ ਕਿ ਵਿਸ਼ਾਲ ਹੈ ਲ੍ਹੀਲਾ ਅਦਭੁਤ ਸੁਆਮੀ ਦੀ।

ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥
ਤਤਾਂ ਨੂੰ ਇਕੱਤਰ ਕਰ, ਤੂੰ ਇਸ ਜਗਤ ਦੀ ਵਿਸ਼ਾਲ ਲ੍ਹੀਲਾ ਅਤੇ ਖੇਡ ਰਚੀ ਹੈ। ਹੇ ਅਸਚਰਜ ਸੁਆਮੀ! ਇਹ ਸਾਰੀ ਤੇਰੀ ਹੀ ਪੈਦਾਇਸ਼ ਹੈ।

ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥
ਤੂੰ ਪਾਣੀ, ਸੁੱਕੀ ਧਰਤੀ, ਆਕਾਸ਼ ਅਤੇ ਪਾਤਾਲ ਨੂੰ ਪਰੀਪੂਰਨ ਕਰ ਰਿਹਾ ਹੈਂ। ਐਸਾ ਹੈਂ ਤੂੰ, ਜਿਸ ਦੇ ਬਚਨ ਬਿਲਾਸ ਆਬਿ ਹਿਯਾਤ ਨਾਲੋਂ ਭੀ ਮਿੱਠੇ ਹਨ।

ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥
ਬ੍ਰਹਮੇ ਅਤੇ ਸ਼ਿਵਜੀ ਤੈਨੂੰ ਪੂਜਦੇ ਹਨ। ਤੂੰ ਮੌਤ ਦੀ ਭੀ ਮੌਤੇ ਹੈਂ। ਹਰ ਕੋਈ ਤੇਰੇ ਕੋਲੋਂ ਯਾਚਨਾ ਕਰਦਾ ਹੈ, ਹੇ ਪਵਿੱਤਰ ਪ੍ਰਭੂ!

copyright GurbaniShare.com all right reserved. Email